ਅਫਗਾਨਿਸਤਾਨ ਵਿਚ ਫੌਜ ਦੇ ਹਮਲੇ ਵਿਚ ਤਾਲੀਬਾਨੀ ਕਮਾਂਡਰ ਢੇਰ

04/25/2019 7:57:22 PM

ਕਲਾਤ/ਅਫਗਾਨਿਸਤਾਨ (ਏਜੰਸੀ)- ਅਫਗਾਨਿਸਤਾਨ ਦੇ ਦੱਖਣੀ ਜਾਬੁਲ ਸੂਬੇ ਵਿਚ ਵੀਰਵਾਰ ਨੂੰ ਫੌਜ ਨੇ ਤਾਲੀਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਜਿਸ ਵਿਚ ਤਾਲੀਬਾਨ ਦਾ ਮੁੱਖ ਕਮਾਂਡਰ ਮੁੱਲਾ ਅਬਦੁਲ ਰਹਿਮਾਨ ਮਾਰਿਆ ਗਿਆ। ਸੂਬਾ ਗਵਰਨਰ ਦੇ ਬੁਲਾਰੇ ਗੁਲ ਇਸਲਾਮ ਸਿਆਲ ਨੇ ਇਹ ਜਾਣਕਾਰੀ ਦਿੱਤੀ। ਸਿਆਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੀਰਵਾਰ ਸਵੇਰੇ 11 ਵਜੇ ਜਾਬੁਲ ਸੂਬੇ ਦੇ ਸ਼ਾਹਜਾਏ ਜ਼ਿਲੇ ਵਿਚ ਤਾਲੀਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ ਜਿਸ ਵਿਚ ਤਾਲੀਬਾਨ ਦੇ ਮੁੱਖ ਕਮਾਂਡਰ ਮੁੱਲਾ ਅਬਦੁੱਲ ਰਹਿਮਾਨ ਮਾਰਿਆ ਗਿਆ। ਬੁਲਾਰੇ ਨੇ ਦੱਸਿਆ ਕਿ ਰਹਿਮਾਨ ਇਕ ਕੁਖਿਆਤ ਕਮਾਂਡਰ ਸੀ। ਉਸ ਦੇ ਸਫਾਏ ਨਾਲ ਅੱਤਵਾਦੀ ਸੰਗਠਨ ਨੂੰ ਇਕ ਵੱਡਾ ਝਟਕਾ ਲੱਗਾ ਹੈ। ਤਾਲੀਬਾਨ ਵਲੋਂ ਇਸ ਸਬੰਧ ਵਿਚ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

Sunny Mehra

This news is Content Editor Sunny Mehra