ਤਾਲਿਬਾਨ ਕਮਾਂਡਰ ਨੇ ਖੈਬਰ ਨਵੇਖਤ ਦੇ ਰੇਡੀਓ ਸਟੇਸ਼ਨ ’ਤੇ ਕੀਤਾ ਕਬਜ਼ਾ

10/06/2021 1:46:42 PM

ਇੰਟਰਨੈਸ਼ਨਲ ਡੈਸਕ— ਅਫ਼ਗਾਨਿਸਤਾਨ ’ਚ ਰੇਡੀਓ ਖੈਬਰ ਨਵੇਖਤ ਦੇ ਮੁਖੀ ਹਾਮਿਦ ਖੈਬਰ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਦੇ ਤਾਲਿਬਾਨ ਕਮਾਂਡਰਾਂ ’ਚੋਂ ਇਕ ਨੇ ਰੇਡੀਓ ਕੰਪਲੈਕਸ ’ਚ ਧਾਵਾ ਬੋਲ ਦਿੱਤਾ ਹੈ ਅਤੇ ਇਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਅਫ਼ਗਾਨਿਸਤਾਨ ਦੇ ਲਗਮਾਨ ਸੂਬੇ ’ਚ ਸਥਾਨਕ ਰੇਡੀਓ ਖੈਬਰ ਨਵੇਖਤ ਦੇ ਮੁਖੀਆਂ ਨੇ ਧਾਵਾ ਦਾਅਵਾ ਕੀਤਾ ਹੈ ਕਿ ਤਾਲਿਬਾਨ ਨਾਲ ਜੁੜੇ ਇਕ ਸਥਾਨਕ ਕਮਾਂਡਰ ਨੇ ਸਟੇਸ਼ਨ ਕੰਪਲੈਕਸ ’ਚ ਦਾਖ਼ਲ ਹੋ ਕੇ ਅਸ਼ਰਫ਼ ਗਨੀ ਸਰਕਾਰ ਦੇ ਡਿੱਗਣ ਦੇ ਬਾਅਦ ਇਸ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ। 

ਟੋਲੋ ਨਿਊਜ਼ ਨੇ ਰੇਡੀਓ ਸਟੇਸ਼ਨ ਦੇ ਮੁਖੀ ਹਾਮਿਦ ਖੈਬਰ ਦੇ ਹਵਾਲੇ ’ਚ ਕਿਹਾ ਹੈ ਕਿ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਪਹਿਲੇ ਦਿਨ ਇਕ ਸਥਾਨਕ ਕਮਾਂਡਰ ਨੇ ਕੰਪਲੈਕਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਸ ਦੇ ਇਲਾਵਾ ਤਾਲਿਬਾਨ ਨੇ ਪੱਤਰਕਾਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਰੇਡੀਓ ਸਟੇਸ਼ਨ ’ਤੇ ਕੰਮ ਕਰਨ ਵਾਲੇ ਸਲਾਹੁਦੀਨ ਅਹਿਮਦਜਈ ਨੇ ਕਿਹਾ ਕਿ ਰੇਡੀਓ ਦਾ ਪ੍ਰਸਾਰਣ ਬੰਦ ਹੋ ਗਿਆ ਹੈ ਅਤੇ ਸਾਡੇ ਸਹਿਯੋਗੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਬਰ ਨਵੇਖਤ ਰੇਡੀਓ ਬਹੁਤ ਲੰਬੇ ਸਮੇਂ ਤੋਂ ਪ੍ਰਸਾਰਿਤ ਹੋ ਰਿਹਾ ਸੀ। ਰੇਡੀਓ ਸਟੇਸ਼ਨ ਗੁਆਂਡੀ ਸੂਬਾ ਨੰਗਰਹਾਰ ਦੇ ਕੁਝ ਹਿੱਸਿਆਂ ’ਚ ਵੀ ਸੁਣਿਆ ਜਾਂਦਾ ਸੀ। 

ਇਹ ਵੀ ਪੜ੍ਹੋ : ਨਵਰਾਤਿਆਂ 'ਚ ਮਾਂ ਚਿੰਤਪੂਰਨੀ ਸਣੇ ਹਿਮਾਚਲ ਵਿਖੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ

ਸਥਾਨਕ ਕਮਾਂਡਰ ਨੇ ਅਜੇ ਤੱਕ ਵੇਰਵਾ ਨਹੀਂ ਦਿੱਤਾ ਹੈ ਪਰ ਤਾਲਿਬਾਨ ਦੇ ਅੰਦਰੂਨੀ ਮੰਤਰਾਲਾ ਨੇ ਕਿਹਾ ਹੈ ਕਿ ਇਸ ਸਬੰਧ ’ਚ ਜਾਂਚ ਚੱਲ ਰਹੀ ਹੈ। ਮੰਤਰਾਲਾ ਦੇ ਬੁਲਾਰੇ ਸਈਅਦ ਖੋਸਤੀ ਨੇ ਕਿਹਾ ਕਿ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਮੁਜ਼ਾਹੀਦੀਨ ਆਪਣੇ ਘਰਾਂ ਜਾਂ ਦਫ਼ਤਰਾਂ ’ਚ ਖ਼ੁਦ ਨੂੰ ਤਾਇਨਾਤ ਕਰਦੇ ਹਨ ਤਾਂ ਨੇੜੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਉਹ ਮਾਮਲੇ ਨੂੰ ਸਾਡੇ ਤੱਕ ਪਹੁੰਚਾਉਣਗੇ। ਪਿਛਲੇ ਦੋ ਮਹੀਨਿਆਂ ’ਚ ਪੂਰੇ ਅਫ਼ਗਾਨਿਸਤਾਨ ’ਚ 150 ਤੋਂ ਵੱਧ ਮੀਡੀਆ ਆਊਟਲੈੱਟਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri