ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਤਜ਼ਾਕਿਸਤਾਨ, ਤੀਬਰਤਾ ਰਹੀ 6.8

06/16/2020 8:42:50 AM

ਦੁਸ਼ਾਨਬੇ- ਤਜ਼ਾਕਿਸਤਾਨ ਵਿਚ ਮੰਗਲਵਾਰ ਸਵੇਰੇ 7 ਵਜੇ ਭੂਚਾਲ ਦੇ ਬਹੁਤ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਰਾਜਧਾਨੀ ਦੁਸ਼ਾਨਬੇ ਤੋਂ 341 ਕਿਲੋ ਮੀਟਰ ਪੂਰਬੀ-ਦੱਖਣੀ ਪੂਰਬ ਵਿਚ ਰਿਹਾ। ਭੂਚਾਲ ਦੀ ਤੀਬਰਤਾ 6.8 ਦੱਸੀ ਜਾ ਰਹੀ ਹੈ। 
ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਵਲੋਂ ਜਾਣਕਾਰੀ ਦਿੱਤੀ ਗਈ ਕਿ ਸਵੇਰੇ 7 ਵਜੇ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਕਾਰਨ ਹੋਏ ਨੁਕਸਾਨ ਸਬੰਧੀ ਅਜੇ ਜਾਇਜ਼ਾ ਲਿਆ ਜਾ ਰਿਹਾ ਹੈ। 
ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। 
 


Lalita Mam

Content Editor

Related News