ਚੀਨ ਦੀਆਂ ਧਮਕੀਆਂ ਦਾ ਤਾਇਵਾਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- ਜੇਕਰ ਹਮਲਾ ਕੀਤਾ ਤਾਂ...

04/08/2021 1:36:37 PM

ਤਾਈਪੇ: ਚੀਨ ਦੀਆਂ ਧਮਕੀਆਂ ਦਾ ਕਰਾਰਾ ਜਵਾਬ ਦਿੰਦੇ ਹੋਏ ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਚੀਨ ਨੇ ਹਮਲਾ ਕੀਤਾ ਤਾਂ ਦੀਪ ‘ਅੰਤਿਮ ਦਿਨ’ ਤੱਕ ਆਪਣੀ ਰੱਖਿਆ ਕਰੇਗਾ। ਜੋਸੇਫ ਵੂ ਨੇ ਕਿਹਾ ਕਿ ਸੈਨਾ ਧਮਕੀ ਦੇ ਨਾਲ ਸੁਲਹਾ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨਾਲ ਦੀਪ ਦੇ ਨਿਵਾਸੀਆਂ ਨੂੰ ‘ਮਿਸ਼ਰਿਤ ਸੰਕੇਤ’ ਮਿਲ ਰਹੇ ਹਨ। ਚੀਨ ਦਾਅਵਾ ਕਰਦਾ ਹੈ ਕਿ ਤਾਇਵਾਨ ਉਨ੍ਹਾਂ ਦਾ ਭੂ-ਭਾਗ ਹੈ। ਵੂ ਨੇ ਕਿਹਾ ਕਿ ਸੋਮਵਾਰ ਨੂੰ ਤਾਇਵਾਨ ਦੇ ਹਵਾਈ ਖੇਤਰ ’ਚ ਚੀਨ ਦੇ 10 ਯੁੱਧਕ ਜਹਾਜ਼ਾਂ ਨੇ ਉਡਾਣ ਭਰੀ ਅਤੇ ਤਾਇਵਾਨ ਦੇ ਕੋਲ ਉਨ੍ਹਾਂ ਦੇ ਅਭਿਐਸ ਦੇ ਲਈ ਇਕ ਜਹਾਜ਼ ਗਰੁੱਪ ਨੂੰ ਤਾਇਨਾਤ ਕੀਤਾ ਹੈ। 
ਵੂ ਨੇ ਪੱਤਰਕਾਰਾਂ ਨੇ ਕਿਹਾ ਕਿ ਅਸੀਂ ਬਿਨਾਂ ਕਿਸੇ ਸਵਾਲ ਦੇ, ਆਪਣਾ ਬਚਾਅ ਕਰਨ ਲਈ ਤਿਆਰ ਹਾਂ। ਜੇਕਰ ਸਾਨੂੰ ਯੁੱਧ ਲੜਣ ਦੀ ਲੋੜ ਹੋਈ ਤਾਂ ਅਸੀਂ ਯੁੱਧ ਲੜਾਂਗੇ ਅਤੇ ਜੇਕਰ ਸਾਨੂੰ ਆਖਿਰੀ ਦਿਨ ਤੱਕ ਆਪਣਾ ਬਚਾਅ ਕਰਨਾ ਪਿਆ ਤਾਂ ਅਸੀਂ ਆਪਣਾ ਬਚਾਅ ਕਰਾਂਗੇ। ਚੀਨ ਤਾਇਵਾਨ ਦੀ ਲੋਕਤੰਤਰਿਕ ਤਾਰੀਕੇ ਨਾਲ ਚੁਣੀ ਹੋਈ ਸਰਕਾਰ ਨੂੰ ਮਾਨਤਾ ਨਹੀਂ ਦਿੰਦਾ ਹੈ ਅਤੇ ਚੀਨੀ ਨੇਤਾ ਸ਼ੀ ਚਿਨਫਿੰਗ ਨੇ ਕਿਹਾ ਕਿ ਦੋਵਾਂ ਦੇ ਏਕੀਕਰਣ ਨੂੰ ਅਨਿਸ਼ਚਿਤਕਾਲ ਲਈ ਨਹੀਂ ਟਾਲਿਆ ਜਾ ਸਕਦਾ ਹੈ। ਵੂ ਨੇ ਮੰਤਰਾਲੇ ਦੀ ਇਕ ਬ੍ਰੀਫਿੰਗ ’ਚ ਕਿਹਾ ਕਿ ਉਹ ਇਕ ਪਾਸੇ ਆਪਣੀਆਂ ਸੰਵੇਦਨਾਵਾਂ ਭੇਜ ਕੇ ਤਾਇਵਾਨ ਦੇ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ ਪਰ ਉੱਧਰ ਉਹ ਤਾਇਵਾਨ ਦੇ ਕਰੀਬ ਆਪਣੇ ਸੈਨਾ ਜਹਾਜ਼ ਅਤੇ ਸੈਨਾ ਪੋਤਾਂ ਨੂੰ ਵੀ ਭੇਜ ਰਹੇ ਹਨ ਤਾਂ ਜੋ ਤਾਇਵਾਨ ਦੇ ਲੋਕਾਂ ਨੂੰ ਡਰਾਇਆ ਜਾ ਸਕੇ। 
ਵੂ ਨੇ ਕਿਹਾ ਕਿ ਚੀਨ ਤਾਇਵਾਨੀ ਲੋਕਾਂ ਲਈ ਮਿਸ਼ਰਿਤ ਸੰਕੇਤ ਭੇਜ ਰਿਹਾ ਹੈ। ਚੀਨ ਦੀ ਸੈਨਾ ਸਮਰਥਾਵਾਂ ’ਤੇ ਭਾਰੀ ਸੁਧਾਰ ਅਤੇ ਤਾਇਵਾਨ ਦੇ ਆਲੇ-ਦੁਆਲੇ ਉਸ ਦੀਆਂ ਵਧਦੀਆਂ ਗਤੀਵਿਧੀਆਂ ਨੇ ਅਮਰੀਕਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਜੋ ਕਾਨੂੰਨੀ ਰੂਪ ਨਾਲ ਇਹ ਭਰੋਸਾ ਦੇਣ ਲਈ ਰੁਕਾਵਟ ਹਨ ਕਿ ਤਾਇਵਾਨ ਖ਼ੁਦ ਦਾ ਬਚਾਅ ਕਰਨ ’ਚ ਸਮਰਥ ਹਨ। ਤਾਇਵਾਨ ਅਤੇ ਚੀਨ 1949 ’ਚ ਗ੍ਰਹਿ ਯੁੱਧ ਦੇ ਵਿਚਕਾਰ ਵੱਖ ਹੋ ਗਏ ਸਨ ਅਤੇ ਤਾਇਵਾਨ ਦੇ ਅਧਿਕਤਰ ਲੋਕ ਮੁੱਖ ਭੂਮੀ ਦੇ ਨਾਲ ਮਜ਼ਬੂਤ ਆਰਥਿਕ ਆਦਾਨ-ਪ੍ਰਦਾਨ ਜਾਰੀ ਰੱਖਦੇ ਹੋਏ ਵਾਸਤਵਿਕ ਸੁਤੰਤਰਤਾ ਦੀ ਮੌਜੂਦਾ ਸਥਿਤੀ ਨੂੰ ਬਣਾਏ ਰੱਖਣ ਦੇ ਪੱਖ ’ਚ ਹਨ। 

Aarti dhillon

This news is Content Editor Aarti dhillon