ਤਾਈਵਾਨ ''ਚ ਲੱਗੇ ਭੂਚਾਲ ਦੇ ਝਟਕੇ

10/17/2019 9:07:38 PM

ਬੀਜ਼ਿੰਗ - ਤਾਈਵਾਨ ਦੇ ਪੂਰਬੀ ਸੂਬੇ ਹੁਲੀਅਨ 'ਚ ਵੀਰਵਾਰ ਨੂੰ ਮੱਧ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੀਨ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਸਥਾਨਕ ਸਮੇਂ ਮੁਤਾਬਕ 19:44 ਵਜੇ ਆਏ ਭੂਚਾਲ ਦੀ ਤੀਬਰਤਾ ਰੀਐਕਟਰ ਪੈਮਾਨੇ 'ਤੇ 5.1 ਮਾਪੀ ਗਈ। ਭੂਚਾਲ ਦਾ ਕੇਂਦਰ 24.02 ਡਿਗਰੀ ਉੱਤਰੀ ਵਿਥਕਾਰ ਅਤੇ 122.58 ਡਿਗਰੀ ਪੂਰਬੀ ਲੰਬਕਾਰ ਅਤੇ ਜ਼ਮੀਨ ਦੀ ਸਤਿਹ ਤੋਂ 16 ਕਿਲੋਮੀਟਰ ਦੀ ਡੂੰਘਾਈ 'ਚ ਰਿਹਾ। ਭੂਚਾਲ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ।


Khushdeep Jassi

Content Editor

Related News