ਤਾਇਵਾਨ ਦੀ ਅਦਾਲਤ ਨੇ ਚੀਨੀ ਵਿਦਿਆਰਥੀ ਦੀ ਸਜ਼ਾ ਬਰਕਰਾਰ ਰੱਖੀ

04/26/2018 3:26:44 PM

ਤਾਇਪੇ— ਚੀਨ ਦੇ ਇਕ ਸਾਬਕਾ ਵਿਦਿਆਰਥੀ 'ਤੇ ਜਾਸੂਸਾਂ ਨੂੰ ਭਰਤੀ ਕਰਨ ਦੇ ਦੋਸ਼ ਲੱਗੇ ਸਨ। ਇਸੇ ਤਹਿਤ ਤਾਇਵਾਨ ਦੀ ਉੱਚ ਅਦਾਲਤ ਨੇ ਚੀਨ ਦੇ ਸਾਬਕਾ ਵਿਦਿਆਰਥੀ ਦੀ ਸਜ਼ਾ ਨੂੰ ਅੱਜ ਬਰਕਰਾਰ ਰੱਖਦੇ ਹੋਏ ਕਿਹਾ ਕਿ ਉਸ ਦੇ ਕੰਮਾਂ ਨਾਲ ਇਸ ਟਾਪੂ ਲਈ ਵੱਡਾ ਖਤਰਾ ਪੈਦਾ ਹੋਇਆ। ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਕਿ ਜਦ ਤਾਇਵਾਨ-ਚੀਨ ਦੇ ਵਿਚਕਾਰ ਤਣਾਅ ਵਧ ਗਿਆ ਹੈ। ਚੀਨ ਨੇ ਤਾਇਵਾਨ 'ਤੇ ਰਸਮੀ ਸੁਤੰਤਰਤਾ ਵੱਲ ਕਦਮ ਚੁੱਕਣ ਦਾ ਦੋਸ਼ ਲਗਾਇਆ ਹੈ। 
ਲੋਕਤੰਤਰੀ ਟਾਪੂ ਤਾਇਵਾਨ ਨੇ ਚੀਨੀ ਭੂ-ਭਾਗ ਤੋਂ ਵੱਖਰੇ ਹੋਣ ਦੀ ਕਦੇ ਵੀ ਰਸਮੀ ਘੋਸ਼ਣਾ ਨਹੀਂ ਕੀਤੀ। ਚੀਨ ਇਸ ਨੂੰ ਆਪਣਾ ਹੀ ਹਿੱਸਾ ਮੰਨਦਾ ਹੈ ਜਿਸ ਨੂੰ ਵਾਪਸ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਜੇਕਰ ਜ਼ਰੂਰਤ ਪਵੇ ਤਾਂ ਤਾਕਤ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਸਾਲ 2016 'ਚ ਉੱਚ ਤਾਇਵਾਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲਾ ਝੇਊ ਹੋਂਗਸ਼ੂ (31) 14 ਮਹੀਨੇ ਦੀ ਜੇਲ ਦੀ ਸਜ਼ਾ ਕੱਟੇਗਾ। ਉੱਚ ਅਦਾਲਤ ਦੇ ਬੁਲਾਰੇ ਚਿਓਗ ਜੋਂਗ ਨੇ ਕਿਹਾ,''ਝੇਊ ਹੋਂਗਸ਼ ਦੇ ਕਦਮਾਂ ਨਾਲ ਸਾਡੇ ਖੇਤਰ ਅਤੇ ਰਾਸ਼ਟਰੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋਇਆ, ਜਿਸ ਨਾਲ ਦੋਹਾਂ ਪੱਖਾਂ ਵਿਚਕਾਰ ਝਗੜਾ ਹੋਣ ਲੱਗਾ ਅਤੇ ਗੱਲ ਦੁਸ਼ਮਣੀ ਤਕ ਪੁੱਜ ਗਈ।