ਤਾਈਵਾਨ ਦੀ ਰਾਸ਼ਟਰਪਤੀ ਨੇ ਅਮਰੀਕਾ ਦੇ ਉੱਚ ਅਧਿਕਾਰੀ ਨਾਲ ਕੀਤੀ ਮੁਲਾਕਾਤ

01/12/2020 5:22:57 PM

ਤਾਇਪੇ (ਭਾਸ਼ਾ): ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਇਕ ਵਾਰ ਫਿਰ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤਣ ਦੇ ਬਾਅਦ ਤਾਇਪੇ ਵਿਚ ਅਮਰੀਕਾ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ। ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ਾਂ ਨੂੰ ਇਕ ਚੀਨ ਨੀਤੀ ਨੂੰ ਮਾਨਤਾ ਦੇਣੀ ਚਾਹੀਦੀ ਹੈ ਜਿਸ ਵਿਚ ਤਾਈਵਾਨ ਵੀ ਸ਼ਾਮਲ ਹੈ। ਤਾਈਵਾਨ ਵਿਚ ਅਮੇਰਿਕਨ ਇੰਸਟੀਚਿਊਟ ਦੇ ਨਿਦੇਸ਼ਕ ਅਤੇ ਅਮਰੀਕੀ ਰਾਜਦੂਤ ਬ੍ਰੇਂਟ ਕ੍ਰਿਸ਼ਟੇਂਸਨ ਨੇ ਸਾਈ ਨੂੰ ਉਹਨਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਉਹਨਾਂ ਨੇ ਸਮਰਥਨ ਲਈ ਧੰਨਵਾਦ ਦਿੱਤਾ। 

ਸਾਈ ਨੇ ਕਿਹਾ,''ਤਾਈਵਾਨ-ਅਮਰੀਕਾ ਹਿੱਸੇਦਾਰੀ ਦੋ-ਪੱਖੀ ਹਿੱਸੇਦਾਰੀ ਤੋਂ ਗਲੋਬਲ ਹਿੱਸੇਦਾਰੀ ਤੱਕ ਵੱਧ ਚੁੱਕੀ ਹੈ। ਭਵਿੱਖ ਵਿਚ ਅਸੀਂ ਇਸ ਆਧਾਰ ਨੂੰ ਹੋਰ ਮਜ਼ਬੂਤ ਕਰਾਂਗੇ ਜੋ ਅਸੀਂ 3 ਸਾਲਾਂ ਵਿਚ ਗਲੋਬਲ ਮੁੱਦਿਆਂ 'ਤੇ ਸਹਿਯੋਗ ਨਾਲ ਤਿਆਰ ਕੀਤਾ ਹੈ।'' ਖੁਦਮੁਖਤਿਆਰ ਤਾਈਵਾਨ ਨੂੰ ਚੀਨ ਆਪਣੇ ਖੇਤਰ ਦਾ ਹਿੱਸਾ ਮੰਨਦਾ ਹੈ ਅਤੇ ਅਮਰੀਕਾ ਦੇ ਨਾਲ ਕਿਸੇ ਵੀ ਅਧਿਕਾਰਤ ਸੰਪਰਕ ਦਾ ਵਿਰੋਧ ਕਰਦਾ ਹੈ ਅਤੇ ਇਸ ਨੂੰ ਆਪਣੇ ਘਰੇਲੂ ਮਾਮਲਿਆਂ ਵਿਚ ਦਖਲ ਅੰਦਾਜ਼ੀ ਮੰਨਦਾ ਹੈ। ਅਮਰੀਕਾ ਦੇ ਤਾਈਵਾਨ ਦੇ ਨਾਲ ਰਸਮੀ ਡਿਪਲੋਮੈਟਿਕ ਸੰਬੰਧ ਨਹੀਂ ਹਨ ਪਰ ਵਿਧਾਨਿਕ ਰੂਪ ਨਾਲ ਉਹ ਇਹ ਯਕੀਨੀ ਕਰਦਾ ਹੈ ਕਿ ਤਾਈਵਾਨ ਆਪਣੇ ਖਤਰਿਆਂ ਤੋਂ ਰੱਖਿਆ ਕਰ ਸਕੇ।


Vandana

Content Editor

Related News