ਤਾਈਵਾਨ ''ਚ ਹੁਵਾਵੇਈ ਨੈੱਟਵਰਕ ਦੇ ਉਪਕਰਨਾਂ ''ਤੇ ਪਾਬੰਦੀ

12/11/2018 1:20:59 PM

ਤਾਇਪੇ (ਭਾਸ਼ਾ)— ਤਾਈਵਾਨ ਨੇ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਚੀਨੀ ਕੰਪਨੀ ਹੁਵਾਵੇਈ ਅਤੇ ਜੈੱਡ.ਟੀ.ਈ. ਦੇ ਨੈੱਟਵਰਕ ਉਪਕਰਨਾਂ 'ਤੇ ਆਪਣੀ 5 ਸਾਲ ਪੁਰਾਣੀ ਪਾਬੰਦੀ ਹੋਰ ਮਜ਼ਬੂਤੀ ਨਾਲ ਲਗਾ ਦਿੱਤੀ ਹੈ। ਹਫਤੇ ਦੇ ਅਖੀਰ ਵਿਚ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਅਤੇ ਜਨਤਾ ਨੂੰ ਫਿਰ ਭਰੋਸਾ ਦਿਵਾਇਆ ਕਿ ਇਸ ਤਰ੍ਹਾਂ ਦੇ ਉਪਾਅ ਪ੍ਰਭਾਵੀ ਰਹੇ ਹਨ ਅਤੇ ਸੰਚਾਰ ਖੇਤਰ ਨੂੰ ਖਤਰਾ ਘੱਟ ਹੋਇਆ ਹੈ। ਜਿੱਥੇ ਕਈ ਹੋਰ ਦੇਸ਼ਾਂ ਵਿਚ ਵੀ ਹੁਵਾਵੇਈ 'ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਰਹੀਆਂ ਹਨ ਉੱਥੇ ਤਾਈਵਾਨ ਵਿਚ ਇਹ ਸੰਕਟ ਵੱਧਦਾ ਜਾ ਰਿਹਾ ਹੈ ਕਿਉਂਕਿ ਚੀਨ ਤਾਈਵਾਨ ਨੂੰ ਆਪਣਾ ਹੀ ਹਿੱਸਾ ਦੱਸਦਾ ਰਿਹਾ ਹੈ ਅਤੇ ਉਸ ਨੂੰ ਆਪਣੇ ਕੰਟਰੋਲ ਵਿਚ ਲੈਣ ਲਈ ਮਿਲਟਰੀ ਕਾਰਵਾਈ ਦੀਵੀ ਧਮਕੀ ਦੇ ਰਿਹਾ ਹੈ। ਗੌਰਤਲਬ ਹੈ ਕਿ ਹੁਵਾਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ 'ਤੇ ਈਰਾਨ ਨਾਲ ਕਾਰੋਬਾਰ 'ਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਨ੍ਹਾਂ ਨੂੰ ਵੈਨਕੂਵਰ ਵਿਚ 1 ਦਸੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਸੋਮਵਾਰ ਨੂੰ ਸੰਸਦ ਮੈਂਬਰਾਂ ਨੇ ਹੁਵਾਵੇਈ 'ਤੇ ਪਾਬੰਦੀ ਦਾ ਵਿਸਥਾਰ ਕਰਨ ਦੀ ਮੰਗ ਕੀਤੀ ਸੀ।

Vandana

This news is Content Editor Vandana