ਸੀਰੀਆ 'ਚ ਇਸ ਹਫਤੇ ਹੋਏ ਇਜ਼ਰਾਇਲੀ ਹਮਲਿਆਂ 'ਚ 42 ਦੀ ਮੌਤ

05/12/2018 4:31:27 PM

ਬੇਰੂਤ— ਸੀਰੀਆ ਵਿਚ ਯੁੱਧ ਦੀ ਨਿਗਰਾਨੀ ਕਰਨ ਵਾਲੀ ਇਕ ਸੰਸਥਾ ਦਾ ਕਹਿਣਾ ਹੈ ਕਿ ਇਸ ਹਫਤੇ ਸੀਰੀਆ ਵਿਚ ਸ਼ੱਕੀ ਫੌਜੀ ਟਿਕਾਣਿਆਂ 'ਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਮਲਿਆਂ ਵਿਚ 42 ਲੋਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੇ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਅੱਜ ਕਿਹਾ ਕਿ ਵੀਰਵਾਰ ਦੀ ਸਵੇਰ ਨੂੰ ਹੋਏ ਹਮਲਿਆਂ ਵਿਚ 27 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿਚ ਘੱਟ ਤੋਂ ਘੱਟ 11 ਈਰਾਨੀ ਅਤੇ 6 ਸੀਰੀਆਈ ਫੌਜੀ ਸ਼ਾਮਲ ਸਨ।
ਆਬਜ਼ਰਵੇਟਰੀ ਨੇ ਕਿਹਾ ਕਿ ਬੁੱਧਵਾਰ ਨੂੰ ਰਾਜਧਾਨੀ ਨੇੜੇ ਕੀਤੇ ਗਏ ਹਮਲਿਆਂ ਵਿਚ 8 ਈਰਾਨੀਆਂ ਸਮੇਤ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 2 ਦਿਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ। ਸੀਰੀਆ ਨੇ ਬੁੱਧਵਾਰ ਦੇ ਹਮਲੇ ਲਈ ਇਜ਼ਰਾਇਲ ਨੂੰ ਦੋਸ਼ੀ ਠਹਿਰਾਇਆ ਹੈ।