ਸੀਰੀਆ ਨੇ 71 ਮਿਜ਼ਾਇਲਾਂ ਨੂੰ ਕੀਤਾ ਤਬਾਹ : ਰੂਸ

04/17/2018 1:25:54 AM

ਮਾਸਕੋ— ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸੀਰੀਆ ਦੀ ਫੌਜ ਨੇ ਪੱਥਮੀ ਦੇਸ਼ਾਂ ਵੱਲੋ ਹਾਲ ਹੀ 'ਚ ਕੀਤੇ ਗਏ ਹਮਲੇ ਦੌਰਾਨ 103 'ਚੋਂ 71 ਕਰੂਜ਼ ਮਿਜ਼ਾਇਲਾਂ ਨੂੰ ਮਾਰ ਸੁੱਟਣ 'ਚ ਕਾਮਯਾਬੀ ਹਾਸਲ ਕੀਤੀ। ਰੂਸੀ ਸਮਾਚਾਰ ਏਜੰਸੀ ਰਿਆ ਮੁਤਾਬਕ ਸ਼ਨੀਵਾਰ ਨੂੰ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਸੀਰੀਆ 'ਚ ਹਵਾਈ ਹਮਲੇ ਕੀਤੇ ਹਨ। ਇਸ ਹਮਲੇ ਦੌਰਾਨ ਸੀਰੀਆ ਨੇ 71 ਮਿਜ਼ਾਇਲਾਂ ਨੂੰ ਮਾਰ ਸੁੱਟਿਆ। ਜ਼ਿਕਰਯੋਗ ਹੈ ਕਿ ਸੀਰੀਆਈ ਸਰਕਾਰ ਵੱਲੋਂ ਕੈਮੀਕਲ ਹਥਿਆਰਾਂ ਦੇ ਪ੍ਰਯੋਗ ਖਿਲਾਫ ਅਮਰੀਕਾ ਦੀ ਅਗਵਾਈ 'ਚ ਸੀਰੀਆ ਹਵਾਈ ਹਮਲੇ ਕੀਤੇ ਗਏ ਹਨ।