ਸੀਰੀਆ ''ਚ ਅੱਤਵਾਦੀ ਸੰਗਠਨ IS ਦੀ ਜੇਲ ''ਤੇ ਅਮਰੀਕਾ ਦਾ ਹਮਲਾ, 57 ਲੋਕਾਂ ਦੀ ਮੌਤ

06/27/2017 5:41:04 PM

ਸੀਰੀਆ— ਸੀਰੀਆ 'ਚ ਅਮਰੀਕਾ ਦੀ ਅਗਵਾਈ ਵਾਲੇ ਗਠਬੰਧਨ ਨੇ ਆਈ. ਐੱਸ. ਦੇ ਇਕ ਖਾਸ ਠਿਕਾਣੇ 'ਤੇ ਵੱਡਾ ਹਮਲਾ ਕੀਤਾ ਹੈ। ਇਸ ਹਮਲੇ 'ਚ 57 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਕ ਅੰਗਰੇਜੀ ਸਮਾਚਾਰ ਏਜੰਸੀ ਮੁਤਾਬਕ ਅਮਰੀਕਾ ਨੇ ਇਹ ਹਵਾਈ ਹਮਲੇ ਪੂਰਵੀ ਸੀਰੀਆ ਦੇ ਮਾਯਾਦੀਨ ਨਾਂ ਦੀ ਜਗ੍ਹਾ 'ਤੇ ਕੀਤੇ ਹਨ। ਆਈ. ਐੱਸ. ਦੀ ਇਸ ਜੇਲ 'ਚ ਕਈ ਲੋਕ ਕੈਦੀ ਬਣਾ ਕੇ ਰੱਖੇ ਗਏ ਸਨ। ਖਬਰਾਂ ਮੁਤਾਬਕ ਇਸ ਹਮਲੇ 'ਚ 44 ਕੈਦੀ ਅਤੇ 15 ਆਈ. ਐੱਸ. ਅੱਤਵਾਦੀ ਮਾਰੇ ਗਏ ਹਨ।