ਸੀਰੀਆ : ਰਾਕੇਟ ਹਮਲੇ ''ਚ 12 ਨਾਗਰਿਕਾਂ ਦੀ ਮੌਤ

06/17/2019 1:22:58 PM

ਦਮਿਸ਼ਕ (ਭਾਸ਼ਾ)— ਉੱਤਰੀ-ਪੱਛਮੀ ਸੀਰੀਆ ਦੇ ਇਕ ਪਿੰਡ ਵਿਚ ਹੋਏ ਰਾਕੇਟ ਹਮਲੇ ਵਿਚ 12 ਸਥਾਨਕ ਲੋਕਾਂ ਦੀ ਮੌਤ ਹੋ ਗਈ। ਇਕ ਸਰਕਾਰ ਸਮਾਚਾਰ ਏਜੰਸੀ ਨੇ ਇਸ ਹਮਲੇ ਲਈ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.) ਨੂੰ ਜ਼ਿੰਮੇਵਾਰ ਠਹਿਰਾਇਆ ਜੋ ਇਸ ਤੋਂ ਪਹਿਲਾਂ ਅਲਕਾਇਦਾ ਨਾਲ ਸਬੰਧਤ ਸੀ। ਏਜੰਸੀ ਨੇ ਕਿਹਾ ਕਿ ਦੱਖਣੀ ਅਲੇਪੋ ਸ਼ਹਿਰ ਦੇ ਅਲ-ਵਦੀਹੀ ਪਿੰਡ 'ਤੇ ਐਤਵਾਰ ਰਾਤ ਹੋਏ ਹਮਲੇ ਵਿਚ 15 ਲੋਕ ਜ਼ਖਮੀ ਹੋਏ ਸਨ। ਅਲੇਪੋ ਦੇ ਪੇਂਡੂ ਖੇਤਰ ਦੇ ਨੇੜਲੇ ਇਦਲਿਬ ਦੇ ਜ਼ਿਆਦਾਤਰ ਹਿੱਸਿਆਂ 'ਤੇ ਐੱਚ.ਟੀ.ਸੀ. ਦਾ ਕਬਜ਼ਾ ਹੈ। 

ਏਜੰਸੀ ਵੱਲੋਂ ਪ੍ਰਕਾਸ਼ਿਤ ਤਸਵੀਰਾਂ ਵਿਚ ਹਮਲੇ ਦੇ ਬਾਅਦ ਹਸਪਤਾਲ ਵਿਚ ਇਲਾਜ ਕਰਵਾ ਰਹੇ ਕੁਝ ਪੀੜਤਾਂ ਨੂੰ ਦਿਖਾਇਆ ਗਿਆ। ਤਸਵੀਰਾਂ ਵਿਚ ਪੱਟੀ ਬੰਨ੍ਹੇ ਕੁਝ ਲੋਕ, ਸਟਰੇਚਰ 'ਤੇ ਲੇਟੇ ਬੱਚੇ ਅਤੇ ਚਾਦਰਾਂ ਵਿਚ ਪਈਆਂ ਲਾਸ਼ਾਂ ਦਿਖਾਈਆਂ ਗਈਆਂ ਹਨ। ਮਨੁੱਖੀ ਅਧਿਕਾਰ ਸੰਸਥਾ ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਦੀ ਰਿਪੋਰਟ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ ਇੰਨੀ ਹੀ ਦੱਸੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿਚ ਪੰਜ ਬੱਚੇ ਵੀ ਸ਼ਾਮਲ ਹਨ। ਸੰਸਥਾ ਨੇ ਇਸ ਹਮਲੇ ਲਈ ਪਿੰਡ ਅਲੇਪੋ ਵਿਚ ਸਥਿਤ ਜਿਹਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Vandana

This news is Content Editor Vandana