ਸੀਰੀਆ : ਬੰਬ ਹਮਲਿਆਂ ''ਚ 71 ਲੋਕਾਂ ਦੀ ਮੌਤ

02/20/2018 2:21:26 AM

ਬੇਰੂਤ— ਸੀਰੀਆ ਦੇ ਘੋਤਾ ਇਲਾਕੇ 'ਚ ਫੌਜ ਤੇ ਉਸ ਦੇ ਸਹਿਯੋਗੀ ਸੰਗਠਨ ਦੇ ਹਮਲਿਆਂ 'ਚ ਪਿਛਲੇ 24 ਘੰਟਿਆਂ ਦੌਰਾਨ 71 ਲੋਕਾਂ ਦੀ ਮੌਤ ਹੋ ਗਈ। ਯੁੱਧ ਨਿਗਰਾਨੀ ਸਮੂਹ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਨੇ ਕਿਹਾ ਕਿ ਦਮਿਸ਼ਕ ਦੀ ਉੱਪ ਨਗਰੀ 'ਚ ਹਵਾਈ ਹਮਲੇ, ਰਾਕੇਟ ਹਮਲੇ ਤੇ ਗੋਲੀਬਾਰੀ ਕੀਤੀ ਗਈ, ਜਿਸ 'ਚ 325 ਲੋਕ ਜ਼ਖਮੀ ਹੋ ਗਏ। ਫੌਜ ਵਲੋਂ ਅਜੇ ਤੱਕ ਇਸ 'ਤੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਜਦਕਿ ਦਮਿਸ਼ਕ ਸਰਕਾਰ ਦਾ ਕਹਿਣਾ ਹੈ ਕਿ ਹਮਲਾ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।