ਅਮਰੀਕੀ ਫੌਜ ਦੇ ਹਮਲੇ ''ਚ ਆਈ.ਐੱਸ. ਦੇ 8 ਅੱਤਵਾਦੀ ਢੇਰ

12/01/2019 5:26:59 PM

ਦਮਿਸ਼ਕ (ਸਿਨਹੂਆ): ਅਮਰੀਕੀ ਫੌਜ ਨੇ ਸੀਰੀਆ ਦੇ ਉੱਤਰ ਪੂਰਬ ਪ੍ਰਾਂਤ ਹਸਾਕਾਹ 'ਚ ਹਵਾਈ ਹਮਲੇ ਕੀਤੇ, ਜਿਸ 'ਚ ਇਸਲਾਮਿਕ ਸਟੇਟ (ਆਈ.ਐੱਸ.) ਦੇ 8 ਅੱਤਵਾਦੀ ਮਾਰੇ ਗਏ। ਸੀਰੀਆ ਦੇ ਸਰਕਾਰੀ ਟੈਲੀਵੀਜ਼ਨ ਨੇ ਇਹ ਜਾਣਕਾਰੀ ਦਿੱਤੀ ਕਿ ਫੌਜ ਨੇ ਸ਼ਨੀਵਾਰ ਨੂੰ ਹਸਾਕਾਹ ਪ੍ਰਾਂਤ ਦੇ ਹਿੱਸੋ ਅਤੇ ਰਜ਼ਮ-ਅਲ-ਹਜ਼ਰ ਪਿੰਡ 'ਚ ਆਈ.ਐੱਸ. ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ, ਜਿਸ 'ਚ 8 ਅੱਤਵਾਦੀ ਮਾਰੇ ਗਏ। 

ਸੀਰੀਆ 'ਚ ਆਈ.ਐੱਸ. ਦੇ ਕਬਜ਼ੇ ਵਾਲੇ ਕਰੀਬ ਸਾਰੇ ਇਲਾਕਿਆਂ ਨੂੰ ਉਸ ਤੋਂ ਛੁਡਾਇਆ ਜਾ ਚੁੱਕਾ ਹੈ। ਆਈ.ਐੱਸ. ਦੇ ਜ਼ਿਆਦਾਤਰ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਲ-ਹੋਲ ਸ਼ਰਨਾਰਥੀ ਕੈਂਪ 'ਚ ਪਨਾਹ ਲਈ ਹੋਈ ਹੈ, ਜਿਸ ਦਾ ਸੰਚਾਲਨ ਕੁਰਦਿਸ਼ ਬਾਲੇ ਵੱਲੋਂ ਕੀਤਾ ਜਾਂਦਾ ਹੈ।

Vandana

This news is Content Editor Vandana