ਅਫਗਾਨ-ਪਾਕਿ ਖੇਤਰ ’ਚ ਅੱਤਵਾਦੀ ਸਮੂਹਾਂ ਵਿਚਾਲੇ ਵਧਦਾ ਤਾਲਮੇਲ ਚਿੰਤਾ ਜਾ ਵਿਸ਼ਾ: ਕੈਟ ਰਿਪੋਰਟ

06/20/2021 3:29:51 PM

ਪੈਰਿਸ– ਸੈਂਟਰ ਡੀ 'ਐਨਾਲਿਸਿਸ ਡੂ ਟੂਰਿਜ਼ਮ (ਕੈਟ) ਦੀ ਇਕ ਰਿਪੋਰਟ ’ਚ ਆਫਗਾਨਿਸਤਾਨ-ਪਾਕਿਸਤਾਨ ਖੇਤਰ ’ਚ ਖੇਤਰੀ ਅੱਤਵਾਦੀ ਸਮੂਹਾਂ ਅਤੇ ਅੰਤਰਰਾਸ਼ਟਰੀ ਸਮੂਹਾਂ ਵਿਚਾਲੇ ਤਾਲਮੇਲ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ। 18 ਜੂਨ ਨੂੰ ਜਾਰੀ ‘ਪਾਕਿਸਤਾਨੀ ਜਿਹਾਦੀਆਂ ਅਤੇ ਗਲੋਬਲ ਜਿਹਾਦ’ ਸਿਰਲੇਖ ਵਾਲੀ ਇਸ ਰਿਪੋਰਟ ’ਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਵਰਗੇ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਪਾਕਿਸਤਾਨੀ ਅੱਤਵਾਦੀ ਸਮੂਹਾਂ ਦੇ ਇਤਿਹਾਸਕ ਅਤੇ ਹਾਲੀਆ ਸੰਬੰਧਾਂ ਤੋਂ ਪਰਦਾ ਚੁੱਕਿਆ ਗਿਆ ਹੈ। ਰਿਪੋਰਟ ਮੁਤਾਬਕ, ਲਕਸ਼ਰ-ਏ-ਤੌਇਬਾ (ਐੱਲ.ਈ.ਟੀ.), ਜੈਸ਼-ਏ-ਮੁਹੰਮਦ (ਜੇ.ਐੱਮ.), ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਅਲ-ਕਾਇਦਾ ਖੇਤਰੀ ਸਮੂਹਾਂ ਦਾ ਭਾਰਤੀ ਉਪਮਹਾਦੀਪ ’ਚ ਪ੍ਰਭਾਵ ਲਗਾਤਾਰ ਵਧ ਰਿਹਾ ਹੈ। 

ਰਿਪੋਰਟ ਮੁਤਾਬਕ, ਪਾਕਿਸਤਾਨ ’ਚ ਕੱਤਰਤਾ ਵਧ ਰਹੀ ਹੈ ਜੋ ਇਨ੍ਹਾਂ ਸਮੂਹਾਂ ਨੂੰ ਨੌਜਵਾਨਾਂ ਦੀ ਭਰਤੀ ਲਈ ਆਧਾਰ ਪ੍ਰਧਾਨ ਕਰੇਗੀ। ਇਸ ਤੋਂ ਇਲਾਵਾ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਨਾਲ ਤਾਲਿਬਾਨ ਦੇ ਪੁਨਰ ਉਥਾਨ ਅਤੇ ਲਕਸ਼ਰ-ਏ-ਤੌਇਬਾ, ਜੈਸ਼-ਏ-ਮੁਹੰਮਦ ਅਤੇ ਤਾਲਿਬਾਨ ਵਰਗੇ ਪਾਕਿਸਤਾਨ ਸਮਰਥਿਤ ਸਮੂਹਾਂ ਵਿਚਾਲੇ ਤਾਲਮੇਲ ਵਧਣ ਦੀ ਸੰਭਾਵਨਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਮਾਜਿਕ ਅਤੇ ਸੱਖਿਅਕ ਸੇਵਾਵਾਂ ਪ੍ਰਧਾਨ ਕਰਨ ਦੀ ਆੜ ’ਚ ਪਾਕਿਸਤਾਨ ਅਤੇ ਸਥਾਨਕ ਜਿਹਾਦੀ ਸੰਗਠਨਾਂ ਵਿਚਾਲੇ ਰਾਜਨੀਤਿਕ ਅਤੇ ਵਿੱਤੀ ਸੰਬੰਧਾਂ ਨੂੰ ਵਧਾਇਆ ਜਾ ਰਿਹਾ ਹੈ। 

ਇਸ ਵਿਚਕਾਰ ਕਾਊਂਟਰ ਟੈਰਰ ਵਾਚਡਾਗ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਵੱਖ-ਵੱਖ ਨਾਵਾਂ ਤਹਿਤ ਕੰਮ ਕਰਨ ਵਾਲੇ ਪ੍ਰਤੀਬੰਧਿਤ ਅੱਤਵਾਦੀ ਸੰਗਠਨਾਂ ਖਿਲਾਫ ਪਾਕਿਸਤਾਨ ਦੀ ਅਸਮਰਥਾ ਦੀ ਨਿੰਦਾ ਕੀਤੀ ਹੈ। 2018 ’ਚ ਦੇਸ਼ ਦੀ ਗ੍ਰੇਅ ਲਿਸਟ ’ਚ ਵਾਪਸੀ ਤੋਂ ਬਾਅਦ ਪਾਕਿਸਤਾਨ ਦੁਆਰਾ ਨਾਮਿਤ ਅੱਤਵਾਦੀ ਸੰਗਠਨਾਂ ’ਤੇ ਮੁਕਦਮਾ ਚਲਾਉਣਾ ਪਹਿਲੀ ਰੁਕਾਵਟ ਬਣਿਆ ਹੋਇਆ ਹੈ। ਦੱਸ ਦੇਈਏ ਕਿ ਅਮਰੀਕੀ ਫੌਜੀਆਂ ਦੀ ਵਾਪਸੀ ਵਿਚਕਾਰ ਅਫਗਾਨਿਸਤਾਨ ’ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਿੰਸਾ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ।

Rakesh

This news is Content Editor Rakesh