ਲਾਪਤਾ ਹੋਈ ਸਿਡਨੀ ਦੀ ਔਰਤ ਦੀ ਪੁਲਸ ਨੇ ਕੀਤੀ ਭਾਲ

11/19/2017 1:33:08 PM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਇਕ 43 ਸਾਲਾ ਲਾਪਤਾ ਹੋਈ ਸਿਡਨੀ ਦੀ ਔਰਤ ਦੀ ਪੁਲਸ ਨੇ ਭਾਲ ਕਰ ਲਈ ਹੈ। 43 ਸਾਲਾ ਮੋਨਿਕਾ ਲੇਕ ਨਾਂ ਦੀ ਔਰਤ ਨੂੰ ਆਖਰੀ ਵਾਰ ਪੈਂਡਲ ਹਿੱਲ ਦੇ ਗਰੇਟ ਵੈਸਟਰਨ ਹਾਈਵੇਅ 'ਤੇ ਸ਼ਨੀਵਾਰ ਦੀ ਦੁਪਹਿਰ ਤਕਰੀਬਨ 12.45 ਵਜੇ ਦੇਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਔਰਤ ਨਿਊ ਸਾਊਥ ਵੇਲਜ਼ ਦੇ ਬਲਿਊ ਮਾਊਂਟੇਨਸ ਜਾ ਰਹੀ ਸੀ, ਪੁਲਸ ਨੇ ਉਸ ਨੂੰ ਲੱਭ ਲਿਆ ਹੈ। ਲੇਕ ਦਾ ਪਰਿਵਾਰ ਉਸ ਦੇ ਲਾਪਤਾ ਹੋਣ ਨੂੰ ਲੈ ਕੇ ਚਿੰਤਾ ਵਿਚ ਸੀ। 
ਪੁਲਸ ਨੂੰ ਲੇਕ ਸ਼ਨੀਵਾਰ ਦੀ ਦੁਪਹਿਰ ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਬਾਥਰਸਟ 'ਚ ਆਪਣੀ ਕਾਰ 'ਚੋਂ ਮਿਲੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਲੇਕ ਮਿਲ ਗਈ ਅਤੇ ਉਸ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਲੇਕ ਦੀ ਸੁਰੱਖਿਅਤ ਭਾਲ ਲਈ ਪੁਲਸ ਅਤੇ ਜਨਤਾ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਸ ਦੀ ਭਾਲ 'ਚ ਮਦਦ ਕੀਤੀ। ਲੇਕ ਦੇ ਮਿਲ ਜਾਣ ਨਾਲ ਉਸ ਦਾ ਪਰਿਵਾਰ ਖੁਸ਼ ਹੈ।