ਸਿਡਨੀ 'ਚ ਰਿਕਾਰਡ ਤੋੜ ਗਰਮੀ, ਬਿਨਾ ਬਿਜਲੀ ਪਸੀਨੋਂ-ਪਸੀਨੀ ਹੋਏ ਲੋਕ

02/02/2019 9:56:22 AM

ਸਿਡਨੀ(ਏਜੰਸੀ)— ਆਸਟਰੇਲੀਆ 'ਚ ਇਸ ਸਮੇਂ ਬਹੁਤ ਜ਼ਿਆਦਾ ਤੇਜ਼ ਗਰਮੀ ਪੈ ਰਹੀ ਹੈ। ਇੱਥੇ ਵੀਰਵਾਰ ਨੂੰ ਸਾਲ ਦਾ ਸਭ ਤੋਂ ਗਰਮ ਦਿਨ ਸਿਡਨੀ 'ਚ ਰਿਹਾ। ਸਿਡਨੀ 'ਚ ਵੀਰਵਾਰ ਸਵੇਰੇ ਤਾਪਮਾਨ 40 ਡਿਗਰੀ ਸੈਲਸੀਅਸ ਰਿਹਾ, ਹਾਲਾਂਕਿ ਸ਼ਾਮ ਸਮੇਂ ਠੰਡੀ ਹਵਾ ਵਗਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ 45,0000 ਘਰਾਂ ਤੇ ਦਫਤਰਾਂ ਦੀ ਬੱਤੀ ਗੁੱਲ ਰਹਿਣ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ। ਇਸ ਕਾਰਨ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਦਾ ਦੇਸ਼ ਨੂੰ ਆਰਥਿਕ ਨੁਕਸਾਨ ਵੀ ਹੁੰਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬੋਂਦੀ ਜੰਕਸ਼ਨ, ਬੋਂਦੀ ਕੇਸਿੰਗਟਨ, ਵੇਵਰਲੀ, ਡਬਲ ਬੇਅ ਅਤੇ ਵੂਲਾਹਰਾ ਇਲਾਕਿਆਂ 'ਚ ਬਿਜਲੀ ਕਰਮਚਾਰੀ ਬੱਤੀ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਇਸੇ ਕਾਰਨ ਨਿਊ ਸਾਊਥ ਵੇਲਜ਼ ਦੀ ਯੂਨੀਵਰਸਿਟੀ 'ਚ ਵੀਰਵਾਰ ਸਵੇਰੇ ਬਿਜਲੀ ਬੰਦ ਰਹੀ ਅਤੇ ਯੂਨੀਵਰਸਿਟੀ ਦਾ ਕੰਮ ਪ੍ਰਭਾਵਿਤ ਹੋਇਆ। ਵੇਵਰਲੀ ਮੈਜੀਸਟਰੇਟ ਅਦਾਲਤ ਵੀ ਖਾਲੀ ਰਹੀ। ਸਿਡਨੀ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਦੇ 3 ਵਜੇ ਤਕ ਮੌਸਮ 26 ਡਿਗਰੀ ਸੈਲਸੀਅਸ ਹੈ। ਬੱਦਲ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।