ਆਸਟਰੇਲੀਆ ''ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਜਨਵਰੀ ਦੀ ਰਾਤ ਰਹੀ ਸਭ ਤੋਂ ਗਰਮ

01/14/2017 12:00:16 PM

ਸਿਡਨੀ— ਇਸ ਸਮੇਂ ਜਿੱਥੇ ਕੈਨੇਡਾ, ਲੰਡਨ ਅਤੇ ਦੇਸ਼ ਦੇ ਹਰ ਕੋਨੇ ''ਚ ਹੱਡ ਚੀਂਰਵੀ ਠੰਡ ਪੈ ਰਹੀ ਹੈ, ਉੱਥੇ ਹੀ ਆਸਟਰੇਲੀਆਈ ਵਾਸੀਆਂ ਨੂੰ ਜਨਵਰੀ ਮਹੀਨਾ ਤਪਦੀ ਗਰਮੀ ਨਾਲ ਤਫੜਾ ਰਿਹਾ ਹੈ। ਜੀ ਹਾਂ, ਤੁਸੀਂ ਠੀਕ ਹੀ ਪੜ੍ਹਿਆ, ਆਸਟਰੇਲੀਆ ''ਚ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਸ਼ੁੱਕਰਵਾਰ ਨੂੰ ਪੱਛਮੀ ਸਿਡਨੀ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਚੜ੍ਹ ਗਿਆ, ਜਿਸ ਕਾਰਨ ਹਜ਼ਾਰਾਂ ਲੋਕਾਂ ਗਰਮੀ ਨਾਲ ਬੇਹਾਲ ਹੋ ਗਏ। ਮੌਸਮ ਵਿਭਾਗ ਮੁਤਾਬਕ ਆਸਟਰੇਲੀਆ ਦੇ ਇਤਿਹਾਸ ''ਚ ਸ਼ੁੱਕਰਵਾਰ ਜਨਵਰੀ ਦੀ ਰਾਤ ਸਭ ਤੋਂ ਗਰਮ ਰਹੀ ਹੈ, ਜਿਸ ਨੇ ਆਸਟਰੇਲੀਆ ਵਾਸੀਆਂ ਨੂੰ ਬੇਹਾਲ ਕਰ ਦਿੱਤਾ। ਜਨਵਰੀ ਮਹੀਨੇ ਦੀ ਸਭ ਤੋਂ ਗਰਮ ਰਾਤ ਨੇ ਗਰਮੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਮੌਸਮ ਬਿਊਰੋ ਨੇ ਸੂਚਨਾ ਦਿੱਤੀ ਹੈ ਕਿ ਆਬਜ਼ਰਵੇਟਰੀ ਹਿੱਲ ''ਚ 26.4 ਡਿਗਰੀ ਸੈਲਸੀਅਸ, ਕੈਮਡੈਨ ''ਚ 27.1 ਅਤੇ ਪੈਨਰਿਥ ''ਚ 28.6 ਡਿਗਰੀ ਸੈਲਸੀਅਸ ਤਾਪਮਾਨ ਹਰ ਵਾਰ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਸਟਰੇਲੀਆ ਦੇ ਜ਼ਿਲੇ ਰਿਚਮੰਡ ''ਚ 28.2 ਅਤੇ ਸਿਡਨੀ ਦੇ ਦੱਖਣੀ-ਪੱਛਮੀ ਜ਼ਿਲੇ ਬੈਂਕਸਟਾਊਨ ''ਚ 26.2 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਫਤੇ ਦੇ ਅਖੀਰ ਤੱਕ ਤਾਪਮਾਨ 20 ਤੋਂ 30 ਡਿਗਰੀ ਹੀ ਰਹੇਗਾ।

Tanu

This news is News Editor Tanu