ਹਾਦਸੇ ਤੋਂ 18 ਦਿਨਾਂ ਬਾਅਦ ਸਿਡਨੀ ਦੇ ਸਮੁੰਦਰੀ ਜਹਾਜ਼ ਨੇ ਮੁੜ ਭਰੀ ਉਡਾਣ

01/17/2018 1:14:22 PM

ਸਿਡਨੀ— ਬੁੱਧਵਾਰ ਨੂੰ ਸਿਡਨੀ ਤੋਂ ਸਮੁੰਦਰੀ ਜਹਾਜ਼ ਨੇ 18 ਦਿਨਾਂ ਬਾਅਦ ਮੁੜ ਉਡਾਣ ਭਰੀ। 31 ਦਸੰਬਰ ਨੂੰ ਵਾਪਰੇ ਇਕ ਹਾਦਸੇ ਦੇ ਅਫਸੋਸ ਵਜੋਂ ਸਮੁੰਦਰੀ ਜਹਾਜ਼ਾਂ ਦੀ ਉਡਾਣ ਬੰਦ ਕਰ ਦਿੱਤੀ ਗਈ ਸੀ। ਇਸ ਹਾਦਸੇ 'ਚ ਬ੍ਰਿਟੇਨ ਦੇ 5 ਨਾਗਰਿਕ ਅਤੇ ਪਾਇਲਟ ਦੀ ਮੌਤ ਹੋ ਗਈ ਸੀ। ਇਹ ਭਿਆਨਕ ਹਾਦਸਾ ਦੁਨੀਆ ਭਰ 'ਚ ਸੁਰਖੀਆਂ ਬਣਿਆ। ਹਾਦਸੇ ਦੇ ਕਾਰਨਾਂ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਕਿ ਅਜਿਹਾ ਗਲਤ ਕੀ ਹੋਇਆ। ਸਿਡਨੀ 'ਚ ਸਮੁੰਦਰੀ ਜਹਾਜ਼ 2006 ਤੋਂ ਚੱਲ ਰਹੇ ਹਨ। ਸਮੁੰਦਰੀ ਜਹਾਜ਼ ਹਾਕਸਬਰੀ ਨਦੀ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 
ਇਸ ਜਹਾਜ਼ ਹਾਦਸੇ ਮਗਰੋਂ ਉਡਾਣਾਂ ਫਿਰ ਤੋਂ ਸ਼ੁਰੂ ਹੋਈਆਂ। ਜਹਾਜ਼ ਨੇ ਸਿਡਨੀ ਹਾਰਬਰ ਤੋਂ ਉਡਾਣ ਭਰੀ ਅਤੇ ਰੋਜ਼ ਬੇਅ 'ਤੇ ਉਤਰਿਆ। ਇਸ ਜਹਾਜ਼ 'ਚ 2 ਸੈਲਾਨੀਆਂ, ਇਕ ਤਸਮਾਨੀਆ ਅਤੇ ਇਕ ਸਕੂਲ ਪੜ੍ਹਨ ਵਾਲੇ ਨੌਜਵਾਨ ਨੇ ਸਫਰ ਕੀਤਾ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਇਹ ਜਾਣਕਾਰੀ ਦਿੱਤੀ।
ਮੈਨੇਜਿੰਗ ਡਾਇਰੈਕਟਰ ਹਾਰੂਨ ਸ਼ੋ ਨੇ ਕਿਹਾ ਕਿ 31 ਦਸੰਬਰ ਨੂੰ ਹਾਦਸੇ ਦੇ ਸ਼ਿਕਾਰ ਹੋਏ ਸਮੁੰਦਰੀ ਜਹਾਜ਼ ਤੋਂ ਬਾਅਦ ਹਰ ਪਾਸੇ ਉਦਾਸੀ ਛਾ ਗਈ। ਇਸ ਭਿਆਨਕ ਤ੍ਰਾਸਦੀ ਦੇ ਤਕਰੀਬਨ 18 ਦਿਨਾਂ ਸਮੁੰਦਰੀ ਜਹਾਜ਼ ਨੇ ਮੁੜ ਉਡਾਣ ਭਰੀ। ਕੰਪਨੀ ਨੇ ਕਿਹਾ ਕਿ ਅਸੀਂ ਸਾਵਧਾਨੀ ਵਰਤ ਰਹੇ ਹਾਂ, ਜਹਾਜ਼ ਹਾਦਸੇ ਵਿਚ ਮਾਰੇ ਗਏ ਪੀੜਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਹਾਰੂਨ ਨੇ ਦੱਸਿਆ ਕਿ ਜਹਾਜ਼ ਹਾਦਸੇ ਵਿਚ ਗਰੇਥਨ ਮੋਰਗਨ ਨਾਂ ਦਾ ਵੀ ਪਾਇਲਟ ਮਾਰਿਆ ਗਿਆ।