ਸਿਡਨੀ ਪੁਲਸ ਹੱਥ ਲੱਗੀ ਸਫਲਤਾ, ਕਾਰ ''ਚੋਂ ਬਰਾਮਦ ਕੀਤੀ ਕੋਕੀਨ

09/27/2017 1:12:52 PM

ਸਿਡਨੀ, (ਬਿਊਰੋ)— ਸਿਡਨੀ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੂੰ ਛਾਪੇਮਾਰੀ ਦੌਰਾਨ ਕਾਰ 'ਚੋਂ 2 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ। ਇਸ ਕੋਕੀਨ ਦੇ ਕੀਮਤ 1 ਮਿਲੀਅਨ ਆਸਟ੍ਰੇਲੀਅਨ ਡਾਲਰ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਇਕ 35 ਸਾਲਾ ਵਿਅਕਤੀ ਨੂੰ ਆਸਟ੍ਰੇਲੀਆ ਦੇ ਕੁਈਨਜ਼ਕਲਿਫ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਰਚ ਮੁਹਿੰਮ ਦੌਰਾਨ ਉਕਤ ਵਿਅਕਤੀ ਦੀ ਕਾਰ ਦੀ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ 5 ਸ਼ਾਪਿੰਗ ਬੈਗਾਂ 'ਚੋਂ 2 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ। 
ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੋਂ ਪੁੱਛ-ਗਿੱਛ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਕੁਝ ਹੋਰ ਥਾਵਾਂ 'ਤੇ  ਛਾਪੇਮਾਰੀ ਕੀਤੀ। ਪੁਲਸ ਨੂੰ ਉੱਥੋਂ ਵੀ ਕੋਕੀਨ, ਭੰਗ ਅਤੇ ਕੋਕੀਨ ਬਰਾਮਦ ਹੋਈ। ਪੁਲਸ ਨੇ ਇਸ ਘਟਨਾ ਨਾਲ ਸੰਬੰਧਤ ਪੋਰਟ ਮੈਕਵੇਰੀ ਤੋਂ 3 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਅੱਜ ਭਾਵ ਬੁੱਧਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤਾ ਜਾ ਰਹੀ ਹੈ ਕਿ ਇਹ ਲੋਕ ਕਿੱਥੇ-ਕਿੱਥੇ ਕੋਕੀਨ ਵੇਚਦੇ ਸਨ।