ਖਾਲੀ ਕਰਵਾਇਆ ਗਿਆ ਸਿਡਨੀ ਓਪੇਰਾ ਹਾਊਸ, ਇਸ ਕਾਰਨ ਪਈਆਂ ਭਾਜੜਾਂ

04/23/2019 2:36:36 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ ਓਪੇਰਾ ਹਾਊਸ 'ਚ ਇਕੱਠੇ ਹੋਏ ਸੈਂਕੜੇ ਲੋਕਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦ ਇੱਥੇ ਗੈਸ ਲੀਕ ਹੋਣ ਦੀ ਖਬਰ ਮਿਲੀ। ਸ਼ਾਮ 4 ਵਜੇ ਤੋਂ ਪਹਿਲਾਂ ਇੱਥੇ ਗੈਸ ਪਾਈਪ ਲਾਈਨ ਦੇ ਲੀਕ ਹੋਣ ਦੀ ਖਬਰ ਮਿਲੀ ਅਤੇ ਇਕੱਠੇ ਹੋਏ ਲੋਕ ਸੁਰੱਖਿਅਤ ਸਥਾਨ ਵੱਲ ਭੱਜਣ ਲੱਗ ਗਏ। ਇਸ ਸਥਾਨ ਨੂੰ ਛੇਤੀ ਹੀ ਖਾਲੀ ਕਰਵਾ ਲਿਆ ਗਿਆ।

ਜਾਣਕਾਰੀ ਮੁਤਾਬਕ ਵੈਨਿਊ ਅਤੇ ਨੇੜਲੇ ਰੈਸਟੋਰੈਂਟਾਂ 'ਚ ਲਗਭਗ 500 ਲੋਕ ਸਨ, ਜਿਨ੍ਹਾਂ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਸੀ। ਮੈਕੁਐਰੀ ਸਟ੍ਰੀਟ ਅਤੇ ਵਿਲਸਨ ਕਾਰ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਥੇ ਕਾਰਾਂ ਲੈ ਜਾਣ ਦੀ ਸਖਤ ਮਨਾਹੀ ਕੀਤੀ ਗਈ ਹੈ। ਇਸ ਖੇਤਰ 'ਚ ਭਾਰੀ ਟ੍ਰੈਫਿਕ ਹੁੰਦਾ ਹੈ, ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਰਾਹ 'ਚ ਦੇਰੀ ਹੋ ਸਕਦੀ ਹੈ ਇਸ ਲਈ ਉਹ ਕੰਮ-ਕਾਜ ਲਈ ਘਰੋਂ ਜਲਦੀ ਨਿਕਲਣ। ਜਾਣਕਾਰੀ ਮੁਤਾਬਕ ਇੱਥੇ ਆਇਰਲੈਂਡ ਦੇ ਇਕ ਗਾਇਕ ਨੇ ਰਾਤ ਸਮੇਂ ਪ੍ਰੋਗਰਾਮ ਕਰਨਾ ਸੀ ਅਤੇ ਸ਼ਾਇਦ ਉਸ ਦੇ ਪ੍ਰੋਗਰਾਮ ਦਾ ਸਮਾਂ ਬਦਲਿਆ ਜਾਵੇ। ਫਿਲਹਾਲ ਫਾਇਰ ਫਾਈਟਰਜ਼ ਇੱਥੇ ਮੌਜੂਦ ਹਨ।