ਸਿਡਨੀ 'ਚ ਰੇਸ ਲਾਉਂਦੇ ਹਾਦਸੇ ਦੀ ਸ਼ਿਕਾਰ ਹੋਈ ਕਾਰ, ਡਰਾਈਵਰ ਗੰਭੀਰ ਜ਼ਖਮੀ

03/12/2018 3:46:14 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਐਤਵਾਰ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਕਾਰ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਉਸ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਦਰਅਸਲ ਸਿਡਨੀ ਦੇ ਕਾਪਪਸਟੂਰ ਰੋਡ, ਕਾਰਨੇਸ ਹਿੱਲਜ਼ 'ਚ ਬਲੈਕ ਮਜ਼ਦਾ ਅਤੇ ਸਫੈਦ ਟੋਇਟਾ ਕਾਰਾਂ 'ਚ ਸਵਾਰ ਡਰਾਈਵਰ ਰੇਸਾਂ ਲਾ ਰਹੇ ਸਨ। ਰੇਸ ਦੌਰਾਨ ਬਲੈਕ ਰੰਗ ਦੀ ਕਾਰ ਦਾ ਡਰਾਈਵਰ ਸੜਕ ਦੇ ਦੂਜੇ ਪਾਸੇ ਚਲਾ ਗਿਆ ਅਤੇ ਕਾਰ ਦੀ ਟੱਕਰ ਦਰੱਖਤ ਨਾਲ ਹੋ ਗਈ। ਇਹ ਹਾਦਸਾ ਐਤਵਾਰ ਦੀ ਸ਼ਾਮ ਨੂੰ ਤਕਰੀਬਨ 6.40 ਵਜੇ ਵਾਪਰਿਆ। 


40 ਸਾਲਾ ਡਰਾਈਵਰ ਕਾਰ ਹਾਦਸੇ ਕਾਰਨ ਕਾਰ ਅੰਦਰ ਹੀ ਫਸ ਗਿਆ ਅਤੇ ਐਮਰਜੈਂਸੀ ਅਧਿਕਾਰੀਆਂ ਵਲੋਂ ਉਸ ਨੂੰ ਬਾਹਰ ਕੱਢਿਆ ਗਿਆ। 
ਅਧਿਕਾਰੀਆਂ ਨੇ ਉਸ ਨੂੰ ਲੀਵਰਪੂਲ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਟੋਇਟਾ ਕਾਰ ਦਾ 22 ਸਾਲਾ ਡਰਾਈਵਰ ਹਾਦਸੇ ਤੋਂ ਬਾਅਦ ਦੌੜ ਗਿਆ ਪਰ ਪੁਲਸ ਨੇ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਅਤੇ ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਹੈ। 22 ਸਾਲਾ ਡਰਾਈਵਰ ਲੀਵਰਪੂਲ ਸਥਾਨਕ ਕੋਰਟ 'ਚ ਬੁੱਧਵਾਰ ਨੂੰ ਅਪੀਲ ਕਰੇਗਾ।