PM ਮੋਦੀ ਦੇ ਸਵਾਗਤ ਲਈ 'ਤਿਰੰਗੇ' ਦੇ ਰੰਗਾਂ 'ਚ ਜਗਮਗਾਏ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ

05/24/2023 4:29:26 PM

ਸਿਡਨੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ਨੂੰ ਭਾਰਤੀ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਇਨ੍ਹਾਂ ਪ੍ਰਸਿੱਧ ਸਥਾਨਾਂ ਦਾ ਪੀ.ਐੱਮ. ਮੋਦੀ ਨੇ ਬੁੱਧਵਾਰ ਨੂੰ ਦੌਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਵੀ ਸਨ।

ਇਹ ਵੀ ਪੜ੍ਹੋ: ਇੰਗਲੈਂਡ ਦਾ ਭਾਰਤੀਆਂ ਨੂੰ ਵੱਡਾ ਝਟਕਾ, ਵਿਦਿਆਰਥੀਆਂ ਲਈ ਨਿਯਮਾਂ 'ਚ ਕੀਤਾ ਬਦਲਾਅ

ਸਿਡਨੀ ਹਾਰਬਰ ਬ੍ਰਿਜ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਆਰਚ ਬ੍ਰਿਜ ਵਜੋਂ ਮਸ਼ਹੂਰ ਹੈ। ਇਹ ਸੈਂਟਰਲ ਬਿਜਨੈੱਸ ਡਿਸਟ੍ਰਿਕਟ ਤੋਂ ਉੱਤਰੀ ਕਿਨਾਰੇ ਤੱਕ ਫੈਲਿਆ ਹੋਇਆ ਇੱਕ ਸ਼ਾਨਦਾਰ ਸਟੀਲ ਆਰਚ ਬ੍ਰਿਜ ਹੈ ਅਤੇ ਸਿਡਨੀ ਓਪੇਰਾ ਹਾਊਸ ਅਤੇ ਸਿਡਨੀ ਹਾਰਬਰ ਬ੍ਰਿਜ ਦੇ ਆਲੇ-ਦੁਆਲੇ ਦੇ ਖੇਤਰ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ। ਓਪੇਰਾ ਹਾਊਸ ਸਿਡਨੀ ਦਾ ਸਭ ਤੋਂ ਮਸ਼ਹੂਰ ਸਥਾਨ ਹੈ। ਇਸ ਵਿਤ ਇੱਕ ਬਹੁ-ਮੰਤਵੀ ਪ੍ਰਦਰਸ਼ਨ ਕਲਾ ਦੀ ਸਹੂਲਤ ਹੈ। ਇਮਾਰਤ ਵਿੱਚ ਰੈਸਟੋਰੈਂਟ ਅਤੇ ਇੱਕ ਪੇਸ਼ੇਵਰ ਰਿਕਾਰਡਿੰਗ ਸਟੂਡੀਓ ਵੀ ਹੈ। 2007 ਵਿੱਚ ਓਪੇਰਾ ਹਾਊਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸਿਡਨੀ ਸਮਾਗਮ 'ਚ ਬੋਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼, "PM Modi is The Boss..."

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry