ਸਿਡਨੀ : ਸਾਰੇ ਪਰਿਵਾਰ ਨੂੰ ਚੜ੍ਹ ਗਈ ਜ਼ਹਿਰੀਲੀ ਗੈਸ, ਹਸਪਤਾਲ ''ਚ ਭਰਤੀ

06/10/2019 12:54:42 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਇਕ ਘਰ 'ਚ ਕਾਰਬਨ ਮੋਨੋਆਕਸਾਈਡ ਫੈਲ ਗਈ, ਜਿਸ ਕਾਰਨ ਸਾਰੇ ਪਰਿਵਾਰ ਦੀ ਹਾਲਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਐਂਬੂਲੈਂਸ ਅਧਿਕਾਰੀਆਂ ਨੂੰ ਫੋਨ ਕਰਕੇ ਘਰ ਸੱਦਿਆ ਗਿਆ, ਜਿੱਥੇ 7 ਲੋਕਾਂ ਦੀ ਹਾਲਤ ਖਰਾਬ ਸੀ। 

ਇਨ੍ਹਾਂ 'ਚ 2 ਬਾਲਗ ਅਤੇ 5 ਨਾਬਾਲਗ ਹਨ। ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਸਮੇਂ ਪਰਿਵਾਰ ਬੁਰੀ ਤਰ੍ਹਾਂ ਨਾਲ ਬੀਮਾਰ ਹੋ ਗਿਆ ਸੀ । ਪੂਰੇ ਪਰਿਵਾਰ ਦਾ ਇਲਾਜ 'ਪ੍ਰਿੰਸ ਆਫ ਵੇਲਜ਼' ਹਸਪਤਾਲ 'ਚ ਚੱਲ ਰਿਹਾ ਹੈ। ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬੱਚਿਆਂ 'ਚੋਂ ਚਾਰ ਦੀ ਉਮਰ 18 ਸਾਲ ਤੋਂ ਘੱਟ ਹੈ, ਜਦਕਿ ਇਕ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਬਨ ਮੋਨੋਆਕਸਾਈਡ ਪਰਿਵਾਰ ਦੇ ਪੂਲ ਹੀਟਰ 'ਚੋਂ ਲੀਕ ਹੋ ਕੇ ਆ ਰਹੀ ਸੀ। 
ਐਮਰਜੈਂਸੀ ਅਧਿਕਾਰੀਆਂ ਨੇ ਸੁਰੱਖਿਆ ਕਾਰਨ ਇੱਥੇ ਹੀਟਰ ਦੇ ਫਿਊਲ ਨੂੰ ਬੰਦ ਕਰ ਦਿੱਤਾ ਹੈ।