ਸਿਡਨੀ ''ਚ ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਹਾਲਤ ਗੰਭੀਰ

01/20/2018 10:37:20 AM

ਸਿਡਨੀ— ਉਤਰੀ-ਪੱਛਮੀ ਸਿਡਨੀ ਵਿਚ ਬੀਤੇ ਦਿਨ ਇਕ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਹੁਣ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 43 ਸਾਲਾਂ ਵਿਅਕਤੀ ਸ਼ੁੱਕਰਵਾਰ ਰਾਤ ਕਰੀਬ 9:30 ਵਜੇ ਸੜਕ ਕੰਢੇ ਪੈਦਲ ਚੱਲ ਰਿਹਾ ਸੀ। ਉਦੋਂ ਹੀ ਇਕ ਟੋਯੋਟਾ ਕਾਰ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਤੁਰੰਤ ਉਸ ਨੂੰ ਹਪਸਤਾਲ ਵਿਚ ਦਾਖਲ ਕਰਾਇਆ ਗਿਆ। ਉਥੇ ਹੀ ਕਾਰ ਚਲਾ ਰਿਹਾ 30 ਸਾਲਾਂ ਡਰਾਈਵਰ ਸੁਰੱਖਿਅਤ ਬਚ ਗਿਆ ਅਤੇ ਉਸ ਨੂੰ ਲਾਜ਼ਮੀ ਚੈਕਅੱਪ ਲਈ ਹਪਸਤਾਲ ਲਿਜਾਇਆ ਗਿਆ। ਪੁਲਸ ਦੇ ਇਕ ਬੁਲਾਰੇ ਨੇ ਘਟਨਾ ਵਾਲੇ ਸਥਾਨ 'ਤੇ ਮੌਜੂਦ ਚਸ਼ਮਦੀਦਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਪਤਾ ਹੈ ਤਾਂ ਉਹ ਪੁਲਸ ਨੂੰ ਆ ਕੇ ਇਸ ਬਾਰੇ ਵਿਚ ਦੱਸਣ।