ਜੋੜੇ ਵੱਲੋਂ ਖਰੀਦੇ ਕਟੋਰੇ ਦੀ ਬੋਲੀ ਲੱਗੀ 34 ਕਰੋੜ ਰੁਪਏ, ਹੋਏ ਹੈਰਾਨ

06/27/2019 3:14:20 PM

ਬਰਨ (ਬਿਊਰੋ)— ਅਕਸਰ ਘਰ ਵਿਚ ਪੁਰਾਣੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਇੰਨੀਆਂ ਕੀਮਤੀ ਹੋ ਸਕਦੀਆਂ ਹਨ, ਜੋ ਤੁਹਾਨੂੰ ਕਰੋੜਪਤੀ ਬਣਾ ਦੇਣ। ਅਜਿਹਾ ਹੀ ਇਕ ਮਾਮਲਾ ਸਵਿਟਜ਼ਰਲੈਂਡ ਦਾ ਸਾਹਮਣੇ ਆਇਆ ਹੈ। ਇੱਥੇ ਇਕ ਜੋੜਾ 34 ਕਰੋੜ ਰੁਪਏ ਦੀ ਕੀਮਤ ਵਾਲੇ ਕਟੋਰੇ ਦੀ ਵਰਤੋਂ ਟੈਨਿਸ ਬਾਲ ਰੱਖਣ ਲਈ ਕਰ ਰਿਹਾ ਸੀ। ਅਸਲ ਵਿਚ ਜੋੜਾ ਇਸ ਦੀ ਕੀਮਤ ਤੋਂ ਅਣਜਾਣ ਸੀ। 

ਜੋੜੇ ਮੁਤਾਬਕ ਉਨ੍ਹਾਂ ਨੇ ਕਟੋਰਾ ਚੀਨ ਦੀ ਯਾਤਰਾ ਦੌਰਾਨ ਖਰੀਦਿਆ ਸੀ। ਕਟੋਰਾ 17ਵੀਂ ਸਦੀ ਦਾ ਹੈ ਇਹ ਜਾਣਕਾਰੀ ਜੋੜੇ ਨੂੰ ਨੀਲਾਮੀ ਮਾਹਰਾਂ ਨੇ ਦਿੱਤੀ। ਕਟੋਰੇ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਸਨ ਇਹ ਇੰਨਾ ਦੁਰਲੱਭ ਅਤੇ ਕੀਮਤੀ ਹੈ। ਉਨ੍ਹਾਂ ਨੂੰ ਇਸ ਬਾਰੇ ਵਿਚ ਉਦੋਂ ਪਤਾ ਚੱਲਿਆ ਜਦੋਂ ਸਵਿਟਜ਼ਰਲੈਂਡ ਆਕਸ਼ਨ ਮਾਹਰ ਕੁਝ ਚੀਜ਼ਾਂ ਨੂੰ ਨੀਲਾਮ ਕਰਨ ਲਈ ਆਏ। ਉਹ ਕਟੋਰੇ ਨੂੰ ਦੇਖ ਕੇ ਹੈਰਾਨ ਰਹਿ ਗਏ। 

ਜੋੜੇ ਮੁਤਾਬਕ,''ਬਰਲਿਨ ਮਿਊਜ਼ੀਅਮ ਨੇ ਵੀ ਕਟੋਰੇ ਨੂੰ ਰੱਖਣ ਦਾ ਪ੍ਰਸਤਾਵ ਦਿੱਤਾ ਸੀ ਪਰ ਮਿਊਜ਼ੀਅਮ ਦੇ ਅਧਿਕਾਰੀਆਂ ਨੇ ਇਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਨੀਲਾਮੀ ਕਰਨ ਵਾਲੀ ਬ੍ਰਿਟਿਸ਼ ਕੰਪਨੀ ਨੂੰ ਵੀ ਤਸਵੀਰ ਦਿਖਾਈ ਪਰ ਉਨ੍ਹਾਂ ਨੇ ਵੀ ਇਸ ਨੂੰ ਨੀਲਾਮੀ ਦਾ ਹਿੱਸਾ ਬਣਾਉਣ ਤੋਂ ਇਨਕਾਰ ਕਰ ਦਿੱਤਾ।'' ਦੋਵੇਂ ਪ੍ਰਸਤਾਵ ਖਾਰਿਜ ਹੋਣ ਦੇ ਬਾਅਦ ਜੋੜੇ ਨੇ ਇਸ ਨੂੰ ਮਾਮੂਲੀ ਕਟੋਰਾ ਸਮਝ ਕੇ ਇਸ ਦੀ ਵਰਤੋਂ ਟੈਨਿਸ ਬਾਲ ਰੱਖਣ ਲਈ ਕੀਤੀ। ਇਹ ਘਰ ਵਿਚ ਇਕ ਡਿਸਪਲੇ ਆਈਟਮ ਦੇ ਤੌਰ 'ਤੇ ਰੱਖਿਆ ਗਿਆ ਸੀ। 

ਜਦੋਂ ਇਸ ਨੂੰ ਸਵਿਟਜ਼ਰਲੈਂਡ ਆਕਸ਼ਨ ਮਾਹਰਾਂ ਨੇ ਨੀਲਾਮੀ ਵਿਚ ਰੱਖਿਆ ਤਾਂ ਇਸ ਦੀ ਬੋਲੀ 34 ਕਰੋੜ ਰੁਪਏ 'ਤੇ ਰੁਕੀ। ਆਕਸ਼ਨ ਕੰਪਨੀ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਇਹ ਕਟੋਰਾ ਪਿੱਤਲ ਦੀ ਧਾਤ ਨਾਲ ਬਣਿਆ ਹੈ, ਜਿਸ ਦੇ ਦੋਹੀਂ ਕਿਨਾਰਿਆਂ 'ਤੇ ਫੀਨਿਕਸ ਹੈੱਡ ਬਣੇ ਹਨ।

Vandana

This news is Content Editor Vandana