ਸਭ ਤੋਂ ਲੰਬੀ ਆਈਸਕ੍ਰੀਮ ਨੇ ਬਣਾਇਆ ਜਿਨੀਜ਼ ਵਰਲਡ ਰਿਕਾਰਡ

Sunday, Apr 01, 2018 - 07:12 PM (IST)

ਹਿਊਸਟਨ— ਅਮਰੀਕਾ 'ਚ ਦੁਨੀਆ ਦੀ ਸਭ ਤੋਂ ਲੰਬੀ ਆਈਸਕ੍ਰੀਮ ਡਿਜ਼ਰਟ ਦਾ ਰਿਕਾਰਡ ਬਣਾਇਆ ਗਿਆ ਹੈ। ਇਸ ਦੀ ਲੰਬਾਈ 1,386.22 ਮੀਟਰ ਦੀ ਹੈ। ਅਮਰੀਕਾ 'ਚ ਸਪਿਰਿਟ ਆਫ ਟੈਕਸਾਸ ਉਤਸਵ 'ਚ ਬਣਾਈ ਗਈ ਇਸ ਵੱਡੇ ਆਕਾਰ ਦੀ ਆਈਸਕ੍ਰੀਮ 'ਚ 500 ਗੈਲਨ ਵੈਨੀਲਾ ਆਈਸਕ੍ਰੀਮ ਤੇ ਕੈਂਡੀ ਚਾਕਲੇਟ ਦੀ ਵਰਤੋਂ ਹੋਈ ਹੈ। ਆਈਸਕ੍ਰੀਮ ਦੇ ਉੱਪਰ 300 ਗੈਲਨ ਚਾਕਲੇਟ ਤੇ ਸਟ੍ਰਾਬਰੀ ਸਿਰਪ, ਕ੍ਰੀਮ ਦੇ 2,000 ਕੈਨ, 20,000 ਚੈਰੀ ਆਦਿ ਦੀ ਵਰਤੋਂ ਹੋਈ ਹੈ।
ਇਸ ਦੌਰਾਨ ਅੰਕੜੇ ਇਕੱਠੇ ਕਰਨ ਦੇ ਲਈ ਜਿਨੀਜ਼ ਵਰਲਡ ਰਿਕਾਰਡ ਵਲੋਂ ਕ੍ਰਿਸਟੀਨਾ ਕੋਨਲੋਨ ਵੀ ਮੌਜੂਦ ਸੀ। ਇਸ ਆਈਸਕ੍ਰੀਮ ਡਿਜ਼ਰਟ ਨੂੰ ਉਤਸਵ 'ਚ ਸ਼ਾਮਲ ਹੋਣ ਵਾਲੇ 4000 ਤੋਂ ਜ਼ਿਆਦਾ ਲੋਕਾਂ ਨੇ 30 ਮਿੰਟ ਦੇ ਅੰਦਰ ਹੀ ਸਾਫ ਕਰ ਦਿੱਤਾ।


Related News