ਸਵੀਡਨ ਦੀ ਰਾਜਕੁਮਾਰੀ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ''ਚ ਦੇ ਰਹੀ ਹੈ ਸੇਵਾਵਾਂ

04/17/2020 6:21:21 PM

ਸਟਾਕਹੋਲਮ (ਬਿਊਰੋ): ਸਵੀਡਨ ਦੀ ਰਾਜਕੁਮਾਰੀ ਸੋਫੀਆ ਦੇਸ਼ ਵਿਚ ਫੈਲੀ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਵਿਚ ਮਦਦ ਕਰਨ ਲਈ ਬਿਹਤਰੀਨ ਤਰੀਕੇ ਨਾਲ ਯੋਗਦਾਨ ਦੇ ਰਹੀ ਹੈ। ਰਾਜਕੁਮਾਰੀ ਸੋਫੀਆ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇਕ ਹਸਪਤਾਲ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 35 ਸਾਲਾ ਰਾਜਕੁਮਾਰੀ ਨੇ 3 ਦਿਨੀਂ ਸਿਖਲਾਈ ਪ੍ਰੋਗਰਾਮ ਨੂੰ ਆਨਲਾਈਨ ਪੂਰਾ ਕੀਤਾ। ਇਸ ਦੇ ਬਾਅਦ ਉਹਨਾਂ ਨੂੰ ਸਟਾਕਹੋਲਮ ਦੇ ਸੋਫੀਆਯਾਹੇਮੇਟ ਹਸਪਤਾਲ ਵਿਚ ਸਵੈਸੇਵਾ ਕਰਨ ਦੀ ਇਜਾਜ਼ਤ ਮਿਲ ਗਈ ਹੈ ਜਿਸ ਦੀ ਉਹ ਆਨਰੇਰੀ ਪ੍ਰਧਾਨ ਵੀ ਹੈ। 

PunjabKesari

ਦੀ ਰੋਇਲ ਸੈਂਟਰਲ ਦੇ ਮੁਤਾਬਕ ਰਾਜਕੁਮਾਰੀ ਸੋਫੀਆ ਸਿਹਤ ਸਹਾਇਕ ਦੇ ਰੂਪ ਵਿਚ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇਣ ਜਾ ਰਹੀ ਹੈ। ਉਹ ਸਿੱਧੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿਚ ਸ਼ਾਮਲ ਨਹੀਂ ਹੋਵੇਗੀ। ਇਸ ਦੀ ਬਜਾਏ ਉਹ ਗੈਰ ਮੈਡੀਕਲ ਕੰਮਾਂ ਦੇ ਨਾਲ ਸਿਹਤ ਪੇਸ਼ੇਵਰਾਂ ਦੀ ਮਦਦ ਕਰੇਗੀ। ਸੋਫੀਆਯਾਹੇਮੇਟ ਹਸਪਤਾਲ ਵੱਲੋਂ ਜਾਰੀ ਆਨਲਾਈਨ ਕੋਰਸ ਗੈਰ-ਮੈਡੀਕਲ ਪਿੱਠਭੂਮੀ ਵਾਲੇ ਲੋਕਾਂ ਨੂੰ ਸਿਖਲਾਈ ਦੇਣ ਦਾ ਕੰਮ ਕਰਦਾ ਹੈ ਜਿਸ ਵਿਚ ਸਾਫ-ਸਫਾਈ, ਰਸੋਈ ਵਿਚ ਕੰਮ ਕਰਨਾ, ਉਪਕਰਨਾਂ ਨੂੰ ਕੀਟਾਣੂ ਰਹਿਤ ਕਰਨਾ ਆਦਿ ਸ਼ਾਮਲ ਹੁੰਦਾ ਹੈ। ਹਸਪਤਾਲ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਦੇਖਭਾਲ ਪੇਸ਼ੇਵਰਾਂ 'ਤੇ ਬੋਝ ਘੱਟ ਕਰਨ ਲਈ ਇਕ ਹਫਤੇ ਵਿਚ 80 ਲੋਕਾਂ ਨੂੰ ਸਿਖਲਾਈ ਦੇ ਰਿਹਾ ਹੈ ਜਿਹਨਾਂ ਦਾ ਕੰਮ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਕਾਫੀ ਵੱਧ ਗਿਆ ਹੈ। 

PunjabKesari

ਰੋਇਲ ਕੋਰਟ ਦੇ ਇਕ ਬੁਲਾਰੇ ਨੇ ਕਿਹਾ,''ਸੰਕਟ ਦੀ ਇਸ ਘੜੀ ਵਿਚ ਜਿਸ ਵਿਚ ਅਸੀਂ ਖੁਦ ਨੂੰ ਪਾ ਰਹੇ ਹਾ ਉਸ ਵਿਚ ਸਿਹਤ ਦੇਖਭਾਲ ਕਰਨ ਵਾਲੇ ਪੇਸ਼ੇਵਰਾਂ ਦੇ ਵੱਡੇ ਕੰਮ ਦੇ ਬੋਝ ਨੂੰ ਘੱਟ ਕਰਨ ਲਈ ਰਾਜਕੁਮਾਰੀ ਇਕ ਸਵੈਇੱਛੁਕ ਕਾਰਕੁੰਨ ਦੇ ਰੂਪ ਵਿਚ ਯੋਗਦਾਨ ਦੇਣਾ ਚਾਹੁੰਦੀ ਹੈ।'' ਆਨਲਾਈਨ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿਚ ਰਾਜਕੁਮਾਰੀ ਦੇ ਸਾਥੀਆਂ ਦੇ ਨਾਲ ਉਸ ਦੀ ਨੌਕਰੀ ਦੇ ਪਹਿਲੇ ਦਿਨ ਨੂੰ ਦਿਖਾਇਆ ਗਿਆ ਹੈ। ਨੀਲੇ ਸਕਰਬ ਪਰਿਨੇ ਹੋਏ ਉਹ ਇਕ ਤਸਵੀਰ ਖਿਚਵਾਉਣ ਲਈ ਸਮਾਜਿਕ ਦੂਰੀ ਬਣਾ ਕੇ ਖੜ੍ਹੇ ਹੋਏ ਦੇਖੇ ਜਾ ਸਕਦੇ ਹਨ।

PunjabKesari

ਰਾਜਕੁਮਾਰੀ ਸੋਫੀਆ ਦਾ ਵਿਆਹ 40 ਸਾਲਾ ਰਾਜਕੁਮਾਰ ਕਾਰਲ-ਫਿਲਿਪ ਨਾਲ ਹੋਇਆ ਹੈ ਜੋ ਰਾਜਗੱਦੀ ਲਈ ਚੌਥੇ ਸਥਾਨ 'ਤੇ ਹਨ। ਸਿਹਤ ਕਰਮੀਆਂ 'ਤੇ ਬੋਝ ਨੂੰ ਘੱਟ ਕਰਨ ਲਈ ਉਹਨਾਂ ਦੀ ਕੋਸ਼ਿਸ਼ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਸਵੀਡਨ ਵਿਚ ਇਨਫੈਕਸ਼ਨ ਦੇ 1300 ਤੋਂ ਵਧੇਰੇ ਮਾਮਲਿਆਂ ਦੀ ਰਿਪੋਰਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਿਸ ਇੰਗਲੈਂਡ 2019 ਨੇ ਵੀ ਆਪਣੀ ਖਿਤਾਬ ਛੱਡ ਕੇ ਯੂਕੇ ਵਿਚ ਕੋਵਿਡ-19 ਦੇ ਸੰਕਟ ਦੇ ਵਿਚ ਇਕ ਡਾਕਟਰ ਦੇ ਰੂਪ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।


Vandana

Content Editor

Related News