ਨੋਬਲ ਪੁਰਸਕਾਰ 2019 : ਰਸਾਇਣ ਖੇਤਰ ਦੇ ਜੇਤੂਆਂ ਦਾ ਐਲਾਨ

10/09/2019 3:47:02 PM

ਸਟਾਕਹੋਲਮ (ਏਜੰਸੀ)— ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪੁਰਸਕਾਰ ਅਮਰੀਕੀ ਵਿਗਿਆਨੀ ਜੌਨ ਬੀ. ਗੁੱਡਏਨਫ, ਬ੍ਰਿਟੇਨ ਦੇ ਵਿਗਿਆਨੀ ਐੱਮ ਸਟੈਨਲੀ ਵਿਟੀਘੰਮ ਅਤੇ ਜਾਪਾਨ ਦੀ ਅਕੀਰਾ ਯੋਸ਼ਿਨੋ ਨੂੰ ਸੰਯੁਕਤ ਰੂਪ ਨਾਲ ਦਿੱਤਾ ਜਾਵੇਗਾ। ਉਨ੍ਹਾਂ ਨੂੰ ਲਿਥੀਅਮ ਆਇਨ ਬੈਟਰੀ ਦੇ ਵਿਕਾਸ ਲਈ ਨੋਬਲ ਪੁਰਸਕਾਰ ਦਿੱਤਾ ਜਾਵੇਗਾ। 

ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸੇਜ ਨੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਜਿਊਰੀ ਨੇ ਕਿਹਾ,''ਇਨ੍ਹਾਂ ਹਲਕੀਆਂ ਮੁੜ ਰਿਚਾਰਜ ਹੋ ਸਕਣ ਵਾਲੀਆਂ ਅਤੇ ਸ਼ਕਤੀਸ਼ਾਲੀ ਬੈਟਰੀਆਂ ਦੀ ਵਰਤੋਂ ਹੁਣ ਮੋਬਾਈਲ ਫੋਨ ਤੋਂ ਲੈ ਕੇ ਲੈਪਟਾਪ ਅਤੇ ਇਲੈਕਟ੍ਰੋਨਿਕ ਗੱਡੀਆਂ ਆਦਿ ਵਿਚ ਹੁੰਦੀ ਹੈ। ਇਨ੍ਹਾਂ ਵਿਚ ਸੌਰ ਊਰਜਾ ਅਤੇ ਪੌਣ ਊਰਜਾ ਦੀ ਚੰਗੀ ਮਾਤਰਾ ਇਕੱਠੀ ਕੀਤੀ ਜਾ ਸਕਦੀ ਹੈ, ਜਿਸ ਨਾਲ ਪੈਟਰੋਲ, ਡੀਜ਼ਲ ਜਿਹੇ ਪਥਰਾਟ ਬਾਲਣ ਤੋਂ ਮੁਕਤ ਸਮਾਜ ਵੱਲ ਵੱਧਣਾ ਸੰਭਵ ਹੋਵੇਗਾ।'' 

Vandana

This news is Content Editor Vandana