ਸਵੀਡਨ : ਸੜਕ ''ਤੇ ਹੰਗਾਮਾ ਕਰਨ ਦੇ ਦੋਸ਼ ''ਚ ਰੈਪਰ ਗ੍ਰਿਫਤਾਰ

07/03/2019 5:28:39 PM

ਸਟਾਕਹੋਲਮ (ਭਾਸ਼ਾ)— ਸਵੀਡਨ ਵਿਚ ਇਕ ਪ੍ਰੋਗਰਾਮ ਦੇ ਲਈ ਗਏ ਅਮਰੀਕੀ ਰੈਪਰ ਏ.ਐੱਸ.ਏ.ਪੀ. ਰੌਕੀ ਦਾ ਇਸ ਹਫਤੇ ਸੜਕ 'ਤੇ ਹੰਗਾਮਾ ਕਰਦਿਆਂ ਦਾ ਵੀਡੀਓ ਸਾਹਮਣੇ ਆਇਆ। ਇਸ ਮਗਰੋਂ ਉਨ੍ਹਾਂ ਨੂੰ ਸਟਾਕਹੋਲਮ ਵਿਚ ਗ੍ਰਿਫਤਾਰ ਕਰ ਲਿਆ ਗਿਆ। ਸਵੀਡਨ ਦੇ ਇਸਤਗਾਸਾ ਪੱਖ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਦੀ ਹੈ ਅਤੇ ਵੀਡੀਓ ਦਾ ਕੁਝ ਅੰਸ਼ 'ਟੀ.ਐੱਮ.ਜੈੱਡ' ਨੇ ਪ੍ਰਕਾਸ਼ਿਤ ਕੀਤਾ ਹੈ। 

ਕਲਾਕਾਰ ਦਾ ਅਸਲੀ ਨਾਮ ਰਕੀਮ ਮੇਅਰਸ ਹੈ। ਵੀਡੀਓ ਵਿਚ ਉਹ ਇਕ ਨੌਜਵਾਨ ਨੂੰ ਸੜਕ 'ਤੇ ਪਟਕ ਕੇ ਮੁੱਕੇ ਮਾਰਦੇ ਨਜ਼ਰ ਆ ਰਹੇ ਹਨ। ਸਵੀਡਨ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਘਟਨਾ ਦੇ ਬਾਅਦ ਕਲਾਕਾਰ ਨੂੰ 3 ਲੋਕਾਂ ਨੇ ਮਿਲ ਕੇ ਹੰਗਾਮਾ ਭੜਕਾਉਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ। 

ਮੰਗਲਵਾਰ ਨੂੰ ਰੈਪਰ ਨੇ ਇੰਸਟਾਗ੍ਰਾਮ 'ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਸੀ। ਵੀਡੀਓ ਵਿਚ ਉਹ ਬਾਰ-ਬਾਰ ਨੌਜਵਾਨ ਅਤੇ ਉਸ ਦੇ ਦੋਸਤਾਂ ਨੂੰ ਉੱਥੋਂ ਚਲੇ ਜਾਣ ਲਈ ਕਹਿੰਦੇ ਹੋਏ ਨਜ਼ਰ ਆ ਰਹੇ ਹਨ।

Vandana

This news is Content Editor Vandana