ਦੁਨੀਆਭਰ ''ਚ ਹਥਿਆਰਾਂ ਦੀ ਵਿਕਰੀ ''ਚ ਵਾਧਾ, ਭਾਰਤ ''ਚ ਗਿਰਾਵਟ : ਰਿਪੋਰਟ

12/10/2019 3:25:11 PM

ਸਟਾਕਹੋਲਮ (ਬਿਊਰੋ): ਦੁਨੀਆ ਭਰ ਵਿਚ ਹਥਿਆਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ ਪਰ ਭਾਰਤ ਵਿਚ ਹਥਿਆਰਾਂ ਦੀ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2018 ਵਿਚ ਭਾਰਤ ਦੀਆਂ ਜਨਤਕ ਖੇਤਰ ਦੀਆਂ 3 ਚੋਟੀ ਦੀਆਂ ਰੱਖਿਆ ਕੰਪਨੀਆਂ ਦੀ ਸਮੂਹਿਕ ਵਿਕਰੀ 6.9 ਫੀਸਦੀ ਤੋਂ ਘੱਟ ਕੇ ਲੱਗਭਗ 42000 ਹਜ਼ਾਰ ਕਰੋੜ ਰੁਪਏ (5.9 ਅਰਬ ਅਮਰੀਕੀ ਡਾਲਰ) ਰਹਿ ਗਈ। ਇਹ 2017 ਦੀ ਤੁਲਨਾ ਵਿਚ 6.9 ਫੀਸਦੀ ਦੀ ਗਿਰਾਵਟ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਭਾਰਤ ਦੇ ਅਸਲਾ ਕਾਰਖਾਨੇ ਦੀ ਹਥਿਆਰ ਵਿਕਰੀ ਵਿਚ 27 ਫੀਸਦੀ ਦੀ ਜ਼ਿਕਰਯੋਗ ਗਿਰਾਵਟ ਹੈ। ਭਾਵੇਂਕਿ ਇਸ ਦੌਰਾਨ ਗਲੋਬਲ ਪੱਧਰ 'ਤੇ ਹਥਿਆਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਭਾਰਤ ਦੀਆਂ ਰੱਖਿਆ ਖੇਤਰ ਦੀਆਂ ਤਿੰਨੇ ਕੰਪਨੀਆਂ ਦੁਨੀਆ ਦੇ ਚੋਟੀ ਦੇ 100 ਹਥਿਆਰ ਸਪਲਾਈ ਕਰਤਾਵਾਂ ਵਿਚ ਆਉਂਦੀਆਂ ਹਨ।

ਸਵੀਡਨ ਦੇ ਸਟਾਕਹੋਲਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਨੇ ਸੋਮਵਾਰ ਨੂੰ ਕਿਹਾ ਕਿ ਖੇਤਰ ਦੀਆਂ 100 ਵੱਡੀਆਂ ਕੰਪਨੀਆਂ (ਚੀਨ ਦੀਆਂ ਕੰਪਨੀਆਂ ਨੂੰ ਛੱਡ ਕੇ) ਦੀ ਕੁੱਲ ਹਥਿਆਰ ਅਤੇ ਮਿਲਟਰੀ ਸੇਵਾਵਾਂ ਦੀ ਵਿਕਰੀ 2018 ਵਿਚ 4.6 ਫੀਸਦੀ ਵੱਧ ਕੇ ਲੱਗਭਗ 29 ਲੱਖ ਕਰੋੜ ਰੁਪਏ (420 ਅਰਬ ਡਾਲਰ) ਰਹੀ। ਐੱਸ.ਆਈ.ਪੀ.ਆਰ.ਆਈ. ਦੇ ਹਥਿਆਰ ਉਦਯੋਗ ਦੇ ਡਾਟਾਬੇਸ ਦੇ ਨਵੇਂ ਅੰਕੜਿਆਂ ਮੁਤਾਬਕ ਚੋਟੀ ਦੇ 100 ਵਿਚ ਸ਼ਾਮਲ ਕੰਪਨੀਆਂ ਦੀ ਹਥਿਆਰ ਅਤੇ ਮਿਲਟਰੀ ਸੇਵਾਵਾਂ ਦੀ ਵਿਕਰੀ 2002 ਤੋਂ 47 ਫੀਸਦੀ ਵਧੀ ਹੈ। ਇਸ ਡਾਟਾਬੇਸ ਵਿਚ ਚੀਨ ਦੀਆਂ ਕੰਪਨੀਆਂ ਦੇ ਅੰਕੜਿਆਂ ਨੂੰ ਵਿਸ਼ਵਾਸਯੋਗ ਅਨੁਮਾਨ ਦੀ ਕਮੀ ਵਿਚ ਸ਼ਾਮਲ ਨਹੀਂ ਕੀਤਾ ਗਿਆ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ 2018 ਵਿਚ ਦੁਨੀਆ ਦੇ ਚੋਟੀ 100 ਹਥਿਆਰ ਨਿਰਮਾਤਾਵਾਂ ਵਿਚੋਂ 80 ਅਮਰੀਕਾ, ਯੂਰਪ ਅਤੇ ਰੂਸ ਦੀਆਂ ਕੰਪਨੀਆਂ ਸਨ। ਬਾਕੀ 20 ਵਿਚ 6 ਜਾਪਾਨ ਦੀਆਂ, 3-3 ਇਜ਼ਰਾਈਲ, ਭਾਰਤ ਤੇ ਦੱਖਣੀ ਕੋਰੀਆ ਦੀਆਂ, 2 ਤੁਰਕੀ ਦੀਆਂ ਅਤੇ ਇਕ-ਇਕ ਆਸਟ੍ਰੇਲੀਆ, ਕੈਨੇਡਾ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਸਨ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਐੱਸ.ਆਈ.ਪੀ.ਆਰ.ਆਈ. ਦੀ ਸੂਚੀ ਵਿਚ ਸ਼ਾਮਲ 3 ਭਾਰਤੀ ਕੰਪਨੀਆਂ ਵਿਚ ਹਿੰਦੁਸਤਾਨ ਐਰੋਨੌਟਿਕਸ ਲਿਮੀਟਿਡ (ਐੱਚ.ਏ.ਐੱਲ.) 38ਵੇਂ, ਭਾਰਤੀ ਅਸਲਾ ਕਾਰਖਾਨਾ 56ਵੇਂ ਅਤੇ ਭਾਰਤ ਇਲੈਕਟ੍ਰੋਨਿਕਸ ਲਿਮੀਟਿਡ (ਬੀ.ਈ.ਐੱਲ.) 62ਵੇਂ ਸਥਾਨ 'ਤੇ ਹੈ। ਚੋਟੀ ਦੀਆਂ 100 ਕੰਪਨੀਆਂ ਦੀ ਵਿਕਰੀ ਵਿਚ ਭਾਰਤ ਦੀਆਂ 3 ਕੰਪਨੀਆਂ ਦਾ ਹਿੱਸਾ 1.4 ਫੀਸਦੀ ਹੈ।

Vandana

This news is Content Editor Vandana