ਮੈਕਰੋਨ ਦੇ ਘਰ ਦੇ ਕੋਲ ਸ਼ੱਕੀ ਗਤੀਵਿਧੀ ਕਾਰਨ ਦੋ ਲੋਕ ਗ੍ਰਿਫਤਾਰ

04/26/2018 6:27:44 PM

ਲਿਲੀ— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਛੁੱਟੀਆਂ ਵਾਲੇ ਘਰ ਦੇ ਨੇੜੇ ਬੀਤੀ ਰਾਤ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਸੁਰੱਖਿਆ ਬਲਾਂ ਨੇ ਨਸ਼ੇ ਦੀ ਹਾਲਤ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਨੇ ਫਰਾਂਸ ਦੇ ਉੱਤਰੀ ਤੱਟ 'ਤੇ ਲੀ ਤੌਕੇਤ ਸਥਿਤ ਘਰ ਦੇ ਨੇੜੇ ਕਈ ਵਾਰ ਕਾਰ ਚਲਾਈ ਤੇ ਉਨ੍ਹਾਂ ਨੂੰ ਉਥੋਂ ਲੰਘਦੇ ਹੋਏ ਲੋਕਾਂ ਨੂੰ ਧੱਕਾ ਦਿੰਦੇ ਹੋਏ ਵੀ ਦੇਖਿਆ ਗਿਆ।
ਇਕ ਪੁਲਸ ਸੂਤਰ ਨੇ ਕਿਹਾ ਕਿ ਪੁਲਸ ਨੇ ਦੇਰ ਰਾਤ ਕਰੀਬ ਤਿੰਨ ਵਜੇ ਇਨ੍ਹਾਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਨ੍ਹਾਂ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ।