ਬਰੈਂਪਟਨ ''ਚੋਂ ਲੜਕੀ ਅਗਵਾ ਕਰਨ ਦੀ ਕੋਸ਼ਿਸ਼, ਪੁਲਸ ਨੂੰ ਸ਼ੱਕੀ ਦੀ ਭਾਲ

09/25/2019 6:15:16 PM

ਬਰੈਂਪਟਨ— ਬਰੈਂਪਟਨ ਵਿਖੇ 17 ਸਾਲ ਦੀ ਇਕ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪੀਲ ਰੀਜਨਲ ਪੁਲਸ ਇਕ ਅਧਖੜ ਉਮਰ ਦੇ ਸ਼ਖਸ ਦੀ ਭਾਲ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਨੌਰਥ ਬਰੈਂਪਟਨ ਦੇ ਅਰਲਜ਼ਬ੍ਰਿਜ ਬੁਲੇਵਾਰਡ ਅਤੇ ਚੀਪ੍ਰਿਆਨੋ ਕੋਰਟ ਇਲਾਕੇ 'ਚ ਮੰਗਲਵਾਰ ਸਵੇਰੇ ਇਹ ਵਾਰਦਾਤ ਹੋਈ।

ਪੁਲਸ ਮੁਤਾਬਕ ਇਕ ਅਣਜਾਣ ਸ਼ਖਸ ਨੇ ਸੜਕ ਕਿਨਾਰੇ ਜਾ ਰਹੀ ਕੁੜੀ ਦੀ ਬਾਂਹ ਫੜੀ ਤੇ ਉਸ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦਰਮਿਆਨ ਕੁੜੀ ਨੇ ਆਪਣੀ ਬਾਂਹ ਛੁਡਾਈ ਤੇ ਉਥੋਂ ਦੌੜ ਗਈ। ਸ਼ੱਕੀ ਦਾ ਹੁਲੀਆ ਬਿਆਨ ਕਰਦਿਆਂ ਪੁਲਸ ਨੇ ਦੱਸਿਆ ਕਿ ਸ਼ੱਕੀ 50 ਸਾਲ ਦਾ ਇਕ ਗੋਰਾ ਵਿਅਕਤੀ ਹੈ। ਉਸ ਦੇ ਵਾਲ ਸਫ਼ੈਦ ਤੇ ਅੱਖਾਂ ਦਾ ਰੰਗ ਭੂਰਾ ਹੈ। ਆਖਰੀ ਵਾਰ ਵੇਖੇ ਜਾਣ ਸਮੇਂ ਉਸ ਨੇ ਨੇਵੀ ਬਲੂ ਜ਼ਿਪ ਸਵੈਟਰ ਤੇ ਕਾਲੇ ਰੰਗ ਦੀ ਬੈਗੀ ਪੈਂਟ ਪਹਿਨੀ ਹੋਈ ਸੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਸ ਨਾਲ ਸੰਪਰਕ ਕਰੇ।

Baljit Singh

This news is Content Editor Baljit Singh