ਮਾਲਦੀਵ ਪਹੁੰਚੀ ਸੁਸ਼ਮਾ ਸਵਰਾਜ, ਹੋਇਆ ਸ਼ਾਨਦਾਰ ਸਵਾਗਤ

03/17/2019 10:24:20 PM

ਮਾਲੇ (ਭਾਸ਼ਾ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਐਤਵਾਰ ਨੂੰ ਦੋ ਦਿਨਾਂ ਯਾਤਰਾ 'ਤੇ ਮਾਲਦੀਵ ਪਹੁੰਚੀ। ਮਾਲਦੀਵ ਵਿਚ ਪਿਛਲੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਇਬ੍ਰਾਹਿਮ ਸੋਲਿਹ ਦੀ ਸਰਕਾਰ ਬਣਨ ਤੋਂ ਬਾਅਦ ਭਾਰਤ ਵਲੋਂ ਇਹ ਮਾਲਦੀਵ ਦੀ ਪਹਿਲੀ ਪੂਰਨ ਦੋ ਪੱਖੀ ਯਾਤਰਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਵਿਸ਼ੇਸ਼ ਸਨਮਾਨ ਤਹਿਤ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਅਤੇ ਵਿਦੇਸ਼ ਸਕੱਤਰ ਅਬਦੁਲ ਮੁਹੰਮਦ ਸੁਸ਼ਮਾ ਸਵਰਾਜ ਦੀ ਅਗਵਾਈ ਲਈ ਏਅਰਪੋਰਟ ਪਹੁੰਚੇ। ਉਨ੍ਹਾਂ ਨੇ ਟਵੀਟ ਕੀਤਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮਾਲਦੀਪ ਪਹੁੰਚਣ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਵਿਸ਼ੇਸ਼ ਸਨਮਾਨ ਤਹਿਤ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਅਤੇ ਵਿਦੇਸ਼ ਸਕੱਤਰ ਅਬਦੁਲ ਮੁਹੰਮਦ ਸੁਸ਼ਮਾ ਸਵਰਾਜ ਦੀ ਅਗਵਾਈ ਲਈ ਏਅਰਪੋਰਟ ਪਹੁੰਚੇ। ਮਾਲਦੀਵ ਵਿਚ ਨਵੰਬਰ 2018 ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਪੂਰੀ ਤਰ੍ਹਾਂ ਉੱਚ ਪੱਧਰੀ ਯਾਤਰਾ ਹੈ।

 ਵਿਦੇਸ਼ ਮੰਤਰੀ ਮਾਲੇ ਵਿਚ ਮਾਲਦੀਵ ਦੇ ਵਿਦੇਸ਼ ਮੰਤਰੀ ਸ਼ਾਹਿਦ ਨਾਲ ਦੋ ਪੱਖੀ ਮੀਟਿੰਗ ਕਰਨਗੇ। ਉਹ ਰੱਖਿਆ ਮੰਤਰਾ ਮਾਰੀਆ ਅਹਿਮਦ ਦੀਦੀ, ਵਿੱਤ ਮੰਤਰੀ ਇਬ੍ਰਾਹਿਮ ਅਮੀਰ, ਰਾਸ਼ਟਰੀ ਯੋਜਨਾ ਅਤੇ ਇਨਫਰਾਸਟ੍ਰਕਚਰ ਮੰਤਰੀ ਮੁਹੰਮਦ ਅਸਲਮ, ਟਰਾਂਸਪੋਰਟ ਅਤੇ ਹਵਾਬਾਜ਼ੀ ਮੰਤਰੀ ਏਸ਼ਾਥ ਨਹੂਲਾ ਅਤੇ ਆਰਥਿਕ ਵਿਕਾਸ ਮੰਤਰੀ ਫੈਯਾਜ਼ ਇਸਮਾਈਲ ਨਾਲ ਵਫਦ ਪੱਧਰ ਦੀ ਵਾਰਤਾ ਕਰੇਗੀ। ਸੁਸ਼ਮਾ ਸਵਰਾਜ ਐਤਵਾਰ ਨੂੰ ਰਾਸ਼ਟਰਪਤੀ ਇਬ੍ਰਾਹਿਮ ਸੋਲਿਹ ਅਤੇ ਸੰਸਦ ਦੇ ਸਪੀਕਰ ਕਾਸਿਮ ਇਬ੍ਰਾਹਿਮ ਨਾਲ ਵੀ ਮੁਲਾਕਾਤ ਕਰੇਗੀ। ਉਹ ਗ੍ਰਹਿ ਮੰਤਰੀ ਸ਼ੇਖ ਇਮਰਾਨ ਅਬਦੁੱਲਾ ਨਾਲ ਵੀ ਮਿਲਣਗੇ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਯਾਤਰਾ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਕੌਮਾਂਤਰੀ ਅਤੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਉਸ ਨੇ ਕਿਹਾ ਕਿ ਭਾਰਤ ਮਾਲਦੀਵ ਦੇ ਨਾਲ ਆਪਣੇ ਸਬੰਧਾਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦਾ ਹੈ, ਜੋ ਵਿਸ਼ਵਾਸ, ਪਾਰਦਰਸ਼ਤਾ, ਆਪਸੀ ਸਮਝ ਅਤੇ ਸੰਵੇਦਨਸ਼ੀਲਤਾ ਨੂੰ ਸੂਚੀਬੱਧ ਕਰਦੇ ਹਨ। ਵਿਦੇਸ਼ ਮੰਤਰੀ ਦੇ ਨਾਲ ਵਿਦੇਸ਼ ਸਕੱਤਰ ਵਿਜੇ ਗੋਖਲੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮਾਲਦੀਵ ਦੀ ਯਾਤਰਾ 'ਤੇ ਗਏ ਹਨ।


Baljit Singh

Content Editor

Related News