ਸੁਸ਼ਮਾ ਨੇ ਬੰਗਲਾਦੇਸ਼ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

09/19/2017 12:28:38 PM

ਨਿਊਯਾਰਕ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਅੱਜ ਸ਼ਿਸ਼ਟਾਚਾਰ ਬੈਠਕ ਕੀਤੀ ਪਰ ਇਸ ਸੰਖੇਪ ਬੈਠਕ ਵਿਚ ਮੌਜੂਦਾ ਰੋਹਿੰਗਿਆ ਸੰਕਟ ਉੱਤੇ ਚਰਚਾ ਨਹੀਂ ਕੀਤੀ ਗਈ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਦੱਸਿਆ, ''ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਸ਼ਿਸ਼ਟਾਚਾਰ ਬੈਠਕ ਸੀ । ਇਹ ਬਹੁਤ ਸੰਖੇਪ ਬੈਠਕ ਸੀ । ਚਰਚਾ ਦੌਰਾਨ ਬੈਠਕ ਵਿਚ ਰੋਹਿੰਗਿਆ ਦੇ ਮਾਮਲੇ ਉੱਤੇ ਚਰਚਾ ਨਹੀਂ ਹੋਈ।'' ਕੁਮਾਰ ਨੇ ਦੱਸਿਆ ਕਿ ਸੁਸ਼ਮਾ ਅਤੇ ਹਸੀਨਾ ਵਿਚਕਾਰ ਗੱਲਬਾਤ ''ਪੂਰੀ ਤਰ੍ਹਾਂ ਦੋ-ਪੱਖੀ'' ਸੀ । ਉਨ੍ਹਾਂ ਬੈਠਕ ਤੋਂ ਬਾਅਦ ਇਕ ਟਵੀਟ ਵਿਚ ਕਿਹਾ, ''ਗਰਮਜੋਸ਼ੀ ਨਾਲ ਭਰਪੂਰ ਇਹ ਮੁਲਾਕਾਤ ਸਾਡੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੀ ਹੈ। ਬੰਗਲਾਦੇਸ਼ ਵਿਚ ਮਿਆਮਾਂ ਤੋਂ ਵੱਡੀ ਗਿਣਤੀ ਵਿਚ ਰੋਹਿੰਗਿਆ ਮੁਸਲਮਾਨ ਆ ਰਹੇ ਹਨ । ਬੰਗਲਾਦੇਸ਼ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਦਖਲਅੰਦਾਜ਼ੀ ਕਰਨ ਅਤੇ ਇਸ ਪਲਾਇਨ ਨਾਲ ਨਜਿੱਠਣ ਲਈ ਮਿਆਮਾਂ ਉੱਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ । ਸੰਯੁਕਤ ਰਾਸ਼ਟਰ ਦੇ ਅੰਦਾਜ਼ੇ ਅਨੁਸਾਰ 25 ਅਗਸਤ ਨੂੰ ਹੋਈ ਤਾਜ਼ਾ ਹਿੰਸਾ ਤੋਂ ਬਾਅਦ ਤੋਂ ਮਿਆਮਾਂ ਦੇ ਰਾਖਿਨ ਸੂਬੇ ਤੋਂ 4,10,000 ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਵਿਚ ਪੁੱਜੇ ਹਨ । ਰਿਪੋਰਟ ਅਨੁਸਾਰ ਮਿਆਮਾਂ ਦੇ ਰਾਖਿਨ ਸੂਬੇ ਵਿਚ ਪੁਲਸ ਚੌਕੀਆਂ ਉੱਤੇ ਰੋਹਿੰਗਿਆ ਉਗਰਵਾਦੀਆਂ ਦੇ ਹਮਲੇ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ ਸੀ । ਸੀਮਾ ਪਾਰ ਕਰਨ ਵਾਲੇ ਕਈ ਲੋਕਾਂ ਨੇ ਮਿਆਮਾਂ ਦੇ ਸੁਰੱਖਿਆ ਬਲਾਂ ਅਤੇ ਭੀੜ ਵੱਲੋਂ ਬਲਾਤਕਾਰ, ਹੱਤਿਆ ਅਤੇ ਆਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਦੀਆਂ ਘਟਨਾਵਾਂ ਦੇ ਬਾਰੇ ਵਿਚ ਦੱਸਿਆ ਹੈ । ਇਸ ਤੋਂ ਪਹਿਲਾਂ ਸੁਸ਼ਮਾ ਨੇ ਭੂਟਾਨ ਦੇ ਪ੍ਰਧਾਨਮੰਤਰੀ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ ਪਰ ਇਸ ਬੈਠਕ ਵਿਚ ਡੋਕਲਾਮ ਮਾਮਲੇ ਉੱਤੇ ਚਰਚਾ ਨਹੀਂ ਕੀਤੀ ਗਈ । ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਡੋਕਲਾਮ ਮਾਮਲਾ ਹੱਲ ਹੋ ਚੁੱਕਿਆ ਹੈ, ਇਸ ਲਈ ''ਗੱਲ ਬਾਤ ਦੌਰਾਨ ਇਸ ਉੱਤੇ ਚਰਚਾ ਹੋਣ ਦਾ ਸਵਾਲ ਹੀ ਪੈਦਾ'' ਨਹੀਂ ਹੁੰਦਾ । ਕੁਮਾਰ ਨੇ ਇਕ ਪ੍ਰਸ਼ਨ ਦੇ ਜਵਾਬ ਵਿਚ ਕਿਹਾ, ''ਭਾਰਤ ਵਿਚ ਕਈ ਪ੍ਰਾਜੈਕਟ ਚੱਲ ਰਹੇ ਹਨ ਅਤੇ ਦੋਵਾਂ ਪੱਖਾਂ ਨੇ ਇਸ ਗੱਲ ਉੱਤੇ ਚਰਚਾ ਕੀਤੀ ਕਿ ਇਸ ਸਹਿਯੋਗ ਨੂੰ ਅੱਗੇ ਲੈ ਕੇ ਕਿਵੇਂ ਜਾਣਾ ਹੈ ।'' ਉਨ੍ਹਾਂ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਸੁਸ਼ਮਾ ਦੀ ਬੈਠਕ ਤੋਂ ਬਾਅਦ ਇਕ ਟਵੀਟ ਵਿਚ ਕਿਹਾ, ''ਰਵਾਇਤੀ ਵਿਲੱਖਣ ਦੋ-ਪੱਖੀ ਸਬੰਧਾਂ ਨੂੰ ਮਜਬੂਤ ਕਰਨ ਲਈ ਇਹ ਬੈਠਕ ਕੀਤੀ ਗਈ । ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਅੱਜ ਮੁਲਾਕਾਤ ਕੀਤੀ ।'' ਭੂਟਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਦੋ-ਪੱਖੀ ਮਾਮਲਿਆਂ ਉੱਤੇ ਚਰਚਾ ਕੀਤੀ । ਤੋਬਗੇ ਨੇ ਟਵੀਟ ਕੀਤਾ, ''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਚੰਗੀ ਰਹੀ । ਅਸੀਂ ਦੋ-ਪੱਖੀ ਸਹਿਯੋਗ ਦੇ ਕਈ ਮਾਮਲਿਆਂ ਉੱਤੇ ਚਰਚਾ ਕੀਤੀ । ਭਾਰਤ ਅਤੇ ਚੀਨ ਵਿਚਕਾਰ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ 73 ਦਿਨ ਦਾ ਗਤੀਰੋਧ ਪਿਛਲੇ ਮਹੀਨੇ ਖ਼ਤਮ ਹੋ ਗਿਆ ਸੀ । ਇਹ ਗਤੀਰੋਧ ਸਰਹੱਦੀ ਖੇਤਰ ਵਿਚ ਚੀਨ ਦੇ ਸੜਕ ਉਸਾਰੀ ਦੀ ਕੋਸ਼ਿਸ਼ ਦੇ ਬਾਅਦ ਸ਼ੁਰੂ ਹੋਇਆ ਸੀ । ਭੂਟਾਨ ਨੇ ਇਸ ਗਤੀਰੋਧ ਦੇ ਖ਼ਤਮ ਹੋਣ ਦਾ ਸਵਾਗਤ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਇਸ ਨਾਲ ਡੋਕਲਾਮ ਵਿਚ ਸ਼ਾਂਤੀ ਅਤੇ ਯਥਾਸਥਿਤੀ ਬਣਾਏ ਰੱਖਣ ਵਿਚ ਮਦਦ ਮਿਲੇਗੀ ।