ਸੁਸ਼ਾਂਤ ਸਿੰਘ ਰਾਜਪੂਤ ਦੇ ਯੋਗਦਾਨ ਨੂੰ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਕੀਤਾ ਸਲਾਮ

08/15/2020 3:56:01 PM

ਵਾਸ਼ਿੰਗਟਨ- ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਬਾਲੀਵੁੱਡ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਨਮਾਨਤ ਕੀਤਾ ਹੈ। ਸਨਮਾਨ ਦੇ ਤੌਰ 'ਤੇ ਮਿਲੇ ਸਰਟੀਫਿਕੇਟ ਨੂੰ ਅਮਰੀਕਾ ਵਿਚ ਰਹਿਣ ਵਾਲੀ ਸੁਸ਼ਾਂਤ ਦੀ ਭੈਣ ਸ਼ਵੇਤਾ ਕੀਰਤੀ ਸਿੰਘ ਨੇ ਹਾਸਲ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਭਾਰਤੀ ਸਿਨੇਮਾ ਅਤੇ ਸੱਭਿਆਚਾਰ ਵਿਚ ਯੋਗਦਾਨ ਲਈ ਦਿੱਤਾ ਗਿਆ ਹੈ। ਦੱਸ ਦਈਏ ਕਿ ਸੁਸ਼ਾਂਤ ਦੀ ਲਾਸ਼ 14 ਜੂਨ ਨੂੰ ਮੁੰਬਈ ਦੇ ਉਪਨਗਰ ਬਾਂਦਰਾ ਸਥਿਤ ਘਰ ਵਿਚ ਮਿਲੀ ਸੀ। ਇਸ ਕਥਿਤ ਖੁਦਕੁਸ਼ੀ ਦੀ ਸੀ. ਬੀ. ਆਈ. ਜਾਂਚ ਕਰ ਰਹੀ ਹੈ। 

ਭਾਰਤੀ ਭਾਈਚਾਰੇ ਦੇ ਨੇਤਾ ਅਜੈ ਭੂਟੋਰੀਆ ਨੇ ਕੈਲੀਫੋਰਨੀਆ ਸਟੇਟ ਅਸੈਂਬਲੀ ਵਲੋਂ ਸਨਮਾਨ ਦੇ ਤੌਰ 'ਤੇ ਪ੍ਰਮਾਣਪੱਤਰ ਪ੍ਰਦਾਨ ਕੀਤਾ। ਸਰਟੀਫਿਕੇਟ ਹਾਸਲ ਕਰਨ ਦੇ ਬਾਅਦ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਕਿਹਾ ਕਿ ਭਾਰਤੀ ਸਿਨੇਮਾ ਵਿਚ ਯੋਗਦਾਨ ਲਈ ਸੁਸ਼ਾਂਤ ਲਈ ਕੈਲੀਫੋਰਨੀਆ ਸਟੇਟ ਅਸੈਂਬਲੀ ਵਲੋਂ ਪ੍ਰਦਾਨ ਕੀਤੇ ਜਾ ਰਹੇ ਇਸ ਪੁਰਸਕਾਰ ਨੂੰ ਪ੍ਰਾਪਤ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਸੰਕਟ ਦੀ ਇਸ ਘੜੀ ਵਿਚ ਲਗਾਤਾਰ ਸਮਰਥਨ ਲਈ ਅਸੈਂਬਲੀ ਮੈਂਬਰਾਂ ਅਤੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਨੂੰ ਧੰਨਵਾਦ ਕਰਦੀ ਹਾਂ। 

ਸੁਸ਼ਾਂਤ ਦੇ ਜੀਜੇ ਅਤੇ ਸ਼ਵੇਤਾ ਦੇ ਪਤੀ ਵਿਸ਼ਾਲ ਨੇ ਕਿਹਾ, ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ਸਟੇਟ ਅਸੈਂਬਲੀ ਨੇ ਭਾਰਤੀ ਸਿਨੇਮਾ ਵਿਚ ਯੋਗਦਾਨ ਲਈ ਸੁਸ਼ਾਂਤ ਨੂੰ ਯਾਦ ਕੀਤਾ, ਜੋ ਮਾਣ ਵਾਲੀ ਗੱਲ ਹੈ। 

Lalita Mam

This news is Content Editor Lalita Mam