ਤੰਜ਼ਾਨੀਆ ਕਿਸ਼ਤੀ ਹਾਦਸੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 167

09/22/2018 7:46:05 PM

ਨੈਰੋਬੀ— ਦੋ ਦਿਨ ਪਹਿਲਾਂ ਤੰਜ਼ਾਨੀਆ 'ਚ ਪਲਟੀ ਕਿਸ਼ਤੀ 'ਚੋਂ ਇਕ ਵਿਅਕਤੀ ਜ਼ਿੰਦਾ ਮਿਲਿਆ ਹੈ। ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 167 ਹੋ ਗਈ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਵਾਨਜਾ ਦੇ ਖੇਤਰੀ ਕਮਿਸ਼ਨਰ ਜਾਨ ਮੋਗੇਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਲਟ ਗਈ ਕਿਸ਼ਤੀ ਦੇ ਇੰਜਨ ਦੇ ਨੇੜੇ ਇਕ ਇੰਜੀਨੀਅਰ ਮਿਲਿਆ ਹੈ।

ਤੰਜ਼ਾਨੀਆ ਬ੍ਰਾਡਕਾਸਿੰਟਗ ਕਾਰਪੋਰੇਸ਼ਨ ਨੇ ਖਬਰ ਦਿੱਤੀ ਕਿ ਕਿਸ਼ਤੀ 'ਚੋਂ ਜ਼ਿੰਦਾ ਮਿਲੇ ਇੰਜੀਨੀਅਰ ਨੇ ਖੁਦ ਨੂੰ ਇੰਜਨ ਦੇ ਕਮਰੇ 'ਚ ਬੰਦ ਕਰ ਲਿਆ ਸੀ। ਉਸ ਦੀ ਸਥਿਤੀ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਹੈ। ਕਿਸ਼ਤੀ ਦੇ ਨੇੜੇ ਦੇ ਖੇਤਰ ਦੀ ਤਲਾਸ਼ ਜਾਰੀ ਹੈ। ਕਿਸ਼ਤੀ 'ਚ ਕਿੰਨੇ ਲੋਕ ਸਵਾਰ ਸਨ ਇਸ ਬਾਰੇ 'ਚ ਕਿਸੇ ਨੂੰ ਜਾਣਕਾਰੀ ਨਹੀਂ ਹੈ। ਕਿਸ਼ਤੀ ਦੀ ਸਮਰਥਾ 101 ਲੋਕਾਂ ਦੀ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਾਦਸਾਗ੍ਰਸਤ ਕਿਸ਼ਤੀ 'ਚੋਂ ਘੱਟ ਤੋਂ ਘੱਟ 40 ਲੋਕਾਂ ਨੂੰ ਬਚਾਇਆ ਗਿਆ ਹੈ।