ਸਰਵੇ ''ਚ ਹੋਇਆ ਖੁਲਾਸਾ, ਬੌਸ ਕਾਰਨ ਨੌਕਰੀ ''ਚ ਕਈ ਵਾਰ ਰੋਂਦੇ ਨੇ ਮੁਲਾਜ਼ਮ

08/18/2019 4:20:04 PM

ਲੰਡਨ (ਏਜੰਸੀ)- ਜੇਕਰ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਕ ਸਰਵੇ ਵਿਚ ਖੁਲਾਸਾ ਹੋਇਆ ਹੈ ਕਿ ਦੱਸ ਵਿਚੋਂ 8 ਲੋਕ ਨੌਕਰੀ ਕਰਦੇ ਹੋਏ ਦਫਤਰ ਵਿਚ ਬਾਸ ਕਾਰਨ ਜ਼ਰੂਰ ਰੋਂਦੇ ਹਨ। ਇਸ ਸਰਵੇ ਦਾ ਕਹਿਣਾ ਹੈ ਕਿ ਨੌਕਰੀ ਵਿਚ ਬਾਸ ਕਾਰਨ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਕਈ ਵਾਰ ਹੰਝੂ ਆ ਜਾਂਦੇ ਹਨ। ਸਰਵੇ ਵਿਚ ਹਿੱਸਾ ਲੈਣ ਵਾਲੇ 14 ਫੀਸਦੀ ਲੋਕਾਂ ਨੇ ਕਿਹਾ ਕਿ ਦਫਤਰ ਵਿਚ ਕੰਮ ਕਰਦੇ ਹੋਏ ਉਹ ਹਫਤੇ ਵਿਚ ਇਕ ਵਾਰ ਜਾਂ ਫਿਰ ਹਰ ਰੋਜ਼ ਰੋਂਦੇ ਅਤੇ ਚੀਕਦੇ ਹਨ। ਅਜਿਹਾ ਉਹ ਆਪਣੇ ਬੌਸ ਕਾਰਨ ਕਰਦੇ ਹਨ।

45 ਫੀਸਦੀ ਲੋਕਾਂ ਨੇ ਕਿਹਾ ਕਿ ਦਫਤਰ ਵਿਚ ਬੌਸ ਕਾਰਨ ਉਹ ਹੰਝੂ ਵਹਾਉਣ 'ਤੇ ਮਜਬੂਰ ਹੋ ਜਾਂਦੇ ਹਨ। ਜਦੋਂ ਕਿ ਬਾਕੀ ਦੇ ਲੋਕਾਂ ਨੇ ਕਿਹਾ ਕਿ ਦਫਤਰ ਵਿਚ ਕੰਮ ਦੇ ਦਬਾਅ, ਨਿੱਜੀ ਜੀਵਨ ਦੀ ਵਿਅਕਤੀਗਤ ਸਮੱਸਿਆਵਾਂ ਅਤੇ ਮੁਲਾਜ਼ਮਾਂ ਵਲੋਂ ਪ੍ਰੇਸ਼ਾਨ ਕੀਤੇ ਜਾਣ ਦੀ ਵਜ੍ਹਾ ਨਾਲ ਕਦੇ-ਕਦੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਇਸ ਸਰਵੇ ਨੂੰ ਇਕ ਜਾਬ ਸਰਚ ਕੰਪਨੀ ਮੋਨੇਸਟਰਡੌਕੌਮ ਨੇ ਕੀਤਾ ਹੈ। ਸਰਵੇ ਵਿਚ ਲੋਕਾਂ ਨੇ ਕਿਹਾ ਕਿ ਬੌਸ ਦੀ ਡਾਂਟ, ਕੰਮ ਦਾ ਦਬਾਅ ਅਤੇ ਨਿੱਜੀ ਸਮੱਸਿਆਵਾਂ ਉਨ੍ਹਾਂ ਦੇ ਰੋਣ ਦੀ ਵਜ੍ਹਾ ਬਣਦੀ ਹੈ।

ਇਸ ਸਰਵੇ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਬੌਸ ਅਤੇ ਸਾਥੀ ਮੁਲਾਜ਼ਮ ਦਫਤਰ ਵਿਚ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਲੈ ਜਾਂਦੇ ਹਨ। ਯਾਨੀ ਇਨ੍ਹਾਂ ਲੋਕਾਂ ਕਾਰਨ ਉਨ੍ਹਾਂ ਨੂੰ ਕਈ ਵਾਰ ਰੋਣਾ ਪੈਂਦਾ ਹੈ। ਇਸ ਸਰਵੇ ਵਿਚ 20 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਘਰ ਦੀ ਵਿਅਕਤੀਗਤ ਸਮੱਸਿਆਵਾਂ ਅਤੇ ਕੰਮ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਕਾਰਨ ਦਫਤਰ ਵਿਚ ਰੋਂਦੇ ਹਨ। ਸਰਵੇ ਵਿਚ 16 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੇ ਕੰਮ ਤੋਂ ਪ੍ਰੇਸ਼ਾਨ ਹੋ ਕੇ ਰੋਏ ਸਨ। ਯਾਨੀ ਇਹ ਸਰਵੇ ਸਪੱਸ਼ਟ ਕਰਦਾ ਹੈ ਕਿ ਦਫਤਰ ਵਿਚ ਬੌਸ ਜਾਂ ਫਿਰ ਆਪਣੇ ਹੀ ਸਾਥੀ ਮੁਲਾਜ਼ਮਾਂ ਕਾਰਨ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਉਹ ਕਈ ਵਾਰ ਰੋਣ ਲਈ ਮਜਬੂਰ ਹੋ ਜਾਂਦੇ ਹਨ।

ਇੰਨਾ ਹੀ ਨਹੀਂ ਸਰਵੇ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੇ ਵੀ ਇਹ ਕਬੂਲ ਕੀਤਾ ਕਿ ਦਫਤਰ ਵਿਚ ਬੁਲਿੰਗ ਕਾਰਨ ਵੀ ਕਈ ਵਾਰ ਉਹ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਰੋਣ ਲੱਗਦੇ ਹਨ। ਕਈ ਲੋਕ ਕਲਾਈਂਟ ਕਾਰਨ ਜਾਂ ਫਿਰ ਕੰਮ ਵਿਚ ਗਲਤੀ ਹੋਣ ਕਾਰਨ ਵੀ ਰੋਂਦੇ ਹਨ। ਇਹ ਸਰਵੇ ਅਮਰੀਕਾ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ 'ਕੇ ਕੀਤਾ ਗਿਆ। ਦੱਸ ਦਈਏ ਕਿ ਇਹ ਪਹਿਲਾ ਅਜਿਹਾ ਸਰਵੇ ਨਹੀਂ ਹੈ ਇਸ ਤੋਂ ਪਹਿਲਾਂ ਦੇ ਸਰਵੇ ਵਿਚ ਕਿਹਾ ਗਿਆ ਸੀ ਕਿ ਦਫਤਰ ਵਿਚ ਕੰਮ ਦੇ ਘੰਟੇ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਸਰੀਰਕ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਸਰਵੇ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਮਜ਼ੋਰ ਮਾਨਸਿਕ ਸਿਹਤ ਦੇ ਚੱਲਦੇ ਵੀ ਦਫਤਰ ਵਿਚ ਲੋਕ ਰਹਿੰਦੇ ਹਨ। ਪਿਛਲੇ ਸਾਲ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦਾ ਕਹਿਣਾ ਸੀ ਕਿ ਡਿੱਗਦੇ ਮਾਨਸਿਕ ਸਿਹਤ ਕਾਰਨ ਦਫਤਰ ਵਿਚ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਲਾਜ਼ਮ ਜ਼ਿਆਦਾ ਛੁੱਟੀ ਲੈਂਦੇ ਹਨ ਅਤੇ ਕੰਮ ਮੱਧਮ ਕਰਦੇ ਹਨ।

Sunny Mehra

This news is Content Editor Sunny Mehra