ਅੱਧ ਤੋਂ ਜ਼ਿਆਦਾ ਕੈਨੇਡੀਅਨ ਕੰਮ-ਕਾਜੀ ਔਰਤਾਂ ਹੋਈਆਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ : ਰਿਪੋਰਟ

12/08/2017 11:59:13 AM

ਵੈਨਕੁਵਰ— ਸੋਸ਼ਲ ਮੀਡੀਆ 'ਤੇ ਆਨਲਾਈਨ ਸਰਵੇ ਚੱਲ ਰਿਹਾ ਹੈ, ਜਿਸ 'ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਦੁਨੀਆ ਅੱਗੇ ਖੁੱਲ੍ਹ ਕੇ ਬੋਲਦੀਆਂ ਹਨ। ਇਕ ਰਿਪੋਰਟ 'ਚ ਪਤਾ ਲੱਗਾ ਹੈ ਕਿ ਕੈਨੇਡਾ 'ਚ ਕੰਮ ਕਰਨ ਵਾਲੀਆਂ ਅੱਧ ਤੋਂ ਜ਼ਿਆਦਾ ਔਰਤਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀਆਂ ਹਨ। ਜਿਨਸੀ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕਣ ਲਈ 'ਮੀ ਟੂ' ਨਾਂ ਦੀ ਵੈੱਬਸਾਈਟ ਸਰਵੇਖਣ ਕਰ ਰਹੀ ਹੈ ਤੇ ਇਸ 'ਚ ਪੀੜਤ ਔਰਤਾਂ ਸਾਹਮਣੇ ਆ ਰਹੀਆਂ ਹਨ ਜੋ ਕਦੇ ਨਾ ਕਦੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। 
ਇਸੇ ਸਰਵੇ ਦੌਰਾਨ 50 ਫੀਸਦੀ ਔਰਤਾਂ ਨੇ ਦੱਸਿਆ ਕਿ ਕੰਮ ਦੌਰਾਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋ ਚੁੱਕਾ ਹੈ ਪਰ 30 ਫੀਸਦੀ ਤੋਂ ਵੀ ਘੱਟ ਔਰਤਾਂ ਨੇ ਇਸ ਦੀ ਸ਼ਿਕਾਇਤ ਕੀਤੀ। 54 ਫੀਸਦੀ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਅਸ਼ਲੀਲ ਟਿੱਪਣੀਆਂ ਸੁਣਨੀਆਂ ਪਈਆਂ, ਜਿਨ੍ਹਾਂ ਕਾਰਨ ਉਹ ਸ਼ਰਮਸਾਰ ਹੋ ਚੁੱਕੀਆਂ ਹਨ।  ਇੱਜ਼ਤ ਖਰਾਬ ਹੋਣ ਦੇ ਡਰ ਕਾਰਨ ਉਹ ਖੁੱਲ੍ਹ ਕੇ ਬੋਲ ਨਹੀਂ ਸਕੀਆਂ।  ਇਸ ਮੁਹਿੰਮ ਨੂੰ ਚਲਾਉਣ ਦਾ ਮਕਸਦ ਪੀੜਤਾਂ ਨੂੰ ਅਹਿਸਾਸ ਦਿਵਾਉਣਾ ਹੈ ਕਿ ਉਹ ਇਕੱਲੀਆਂ ਨਹੀਂ ਹਨ। ਤੁਹਾਨੂੰ ਦੱਸ ਦਈਏ ਕਿ ਹੁਣ ਤਕ ਬਹੁਤ ਸਾਰੇ ਦੇਸ਼ਾਂ ਦੇ ਲੋਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ।