ਵੈਨਕੁਵਰ ''ਚ ਭਾਰਤੀ ਕੌਂਸਲੇਟ ਅੱਗੇ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ ''ਚ ਕੱਢੀ ਰੈਲੀ

12/03/2020 3:35:56 PM

ਵੈਨਕੁਵਰ- ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਆਵਾਜ਼ ਕੈਨੇਡਾ ਤੱਕ ਪੁੱਜ ਗਈ ਹੈ ਤੇ ਕਿਸਾਨਾਂ ਦੀ ਹਿਮਾਇਤ ਲਈ ਕੈਨੇਡਾ ਰਹਿੰਦੇ ਭਾਰਤੀਆਂ ਨੇ ਵੀ ਇਕ ਰੈਲੀ ਕੱਢੀ।  
ਵੱਡੀ ਗਿਣਤੀ ਵਿਚ ਪੰਜਾਬੀਆਂ ਸਣੇ ਕਈ ਲੋਕ ਸਰੀ ਤੋਂ ਵੈਨਕੁਵਰ ਤੱਕ ਗਏ ਅਤੇ ਭਾਰਤ ਦੇ ਕਿਸਾਨਾਂ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ। ਬੀ. ਸੀ. ਗੁਰਦੁਆਰਾ ਕੌਂਸਲ ਤੋਂ ਇਹ ਰੈਲੀ ਸ਼ੁਰੂ ਕੀਤੀ ਗਈ ਅਤੇ ਭਾਰਤੀ ਕੌਂਸਲੇਟ ਦੇ ਅੱਗੇ ਪੁੱਜੀ।

ਇਨ੍ਹਾਂ ਲੋਕਾਂ ਨੇ ਹੱਥਾਂ ਵਿਚ ਕਿਸਾਨਾਂ ਦੀ ਹਿਮਾਇਤ ਵਾਲੀਆਂ ਤਖ਼ਤੀਆਂ ਅਤੇ ਪੋਸਟਰ ਫੜੇ ਹੋਏ ਸਨ। 'ਬਲੈਕ ਲਾਈਵਜ਼ ਮੈਟਰ' ਦੀ ਤਰਜ਼ 'ਤੇ ਲੋਕਾਂ ਨੇ 'ਫਾਰਮਰਜ਼ ਮੈਟਰ' ਦੇ ਪੋਸਟਰ ਫੜੇ ਹੋਏ ਸਨ। ਪੰਜਾਬ ਕਿਸਾਨ ਮੋਰਚੇ ਵਿਚ ਬਹੁਤ ਸਾਰੇ ਲੋਕ ਗੱਡੀਆਂ ਵਿਚ ਸਵਾਰ ਹੋ ਕੇ ਰੈਲੀ ਕੱਢਦੇ ਨਜ਼ਰ ਆਏ। ਕਈਆਂ ਨੇ ਗੱਡੀਆਂ ਉੱਤੇ ਕਾਲੇ ਝੰਡੇ ਅਤੇ ਕਈਆਂ ਨੇ ਕਿਸਾਨਾਂ ਦੇ ਹੱਕ ਦੇ ਨਾਅਰਿਆਂ ਵਾਲੇ ਝੰਡੇ ਲਗਾਏ ਹੋਏ ਸਨ। 

ਭਾਰਤੀ ਕੌਂਸਲੇਟ ਅੱਗੇ ਆਪਣੀ ਹਿਮਾਇਤ ਕਿਸਾਨਾਂ ਨਾਲ ਸਾਂਝੀ ਕਰਦਿਆਂ ਲੋਕਾਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਕਿਸਾਨਾਂ ਦੇ ਹੱਕ ਦੀ ਗੱਲ ਸੁਣੇ। ਉਨ੍ਹਾਂ ਕੜਾਕੇ ਦੀ ਠੰਡ ਵਿਚ ਪਰਿਵਾਰਾਂ ਸਣੇ ਸੜਕਾਂ 'ਤੇ ਬੈਠੇ ਕਿਸਾਨ ਪਰਿਵਾਰਾਂ ਦੇ ਹੌਂਸਲੇ ਦੀ ਸਿਫ਼ਤ ਵੀ ਕੀਤੀ। 

Lalita Mam

This news is Content Editor Lalita Mam