ਕੈਨੇਡਾ : ਅੱਜ ਹੋਣਗੀਆਂ ਸਰੀ ਮਿਊਂਸੀਪਲ ਚੋਣਾਂ, ਕਈ ਪੰਜਾਬੀ ਨਿੱਤਰੇ ਮੈਦਾਨ ''ਚ

10/20/2018 2:38:20 PM

ਸਰੀ(ਏਜੰਸੀ)— ਕੈਨੇਡਾ ਦੇ ਸ਼ਹਿਰ ਸਰੀ 'ਚ ਅੱਜ ਭਾਵ 20 ਅਕਤਬੂਰ ਨੂੰ ਮਿਊਂਸੀਪਲ ਚੋਣਾਂ ਹੋਣ ਜਾ ਰਹੀਆਂ ਹਨ। ਸਰੀ ਨਿਵਾਸੀ ਮੇਅਰ, ਕੌਂਸਲਰ ਅਤੇ ਸਕੂਲ ਟਰੱਸਟੀ ਦੀ ਚੋਣ ਕਰਨਗੇ। ਇੱਥੇ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤਕ ਵੋਟਿੰਗ ਹੋਵੇਗੀ। ਲੋਕ ਸਰੀ 'ਚ ਵਧ ਰਹੇ ਨਸ਼ੇ, ਬੇਈਮਾਨੀ, ਭ੍ਰਿਸ਼ਟਾਚਾਰ ਅਤੇ ਗੈਂਗਵਾਰ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਾਲੇ ਈਮਾਨਦਾਰ ਉਮੀਦਵਾਰਾਂ ਨੂੰ ਚੁਣਨਾ ਚਾਹੁੰਦੇ ਹਨ। ਇਸੇ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਚੰਗੇ ਉਮੀਦਵਾਰ ਨੂੰ ਹੀ ਚੁਣਨ। ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਬਹੁਤ ਘੱਟ ਲੋਕਾਂ ਨੇ ਚੋਣਾਂ 'ਚ ਹਿੱਸਾ ਲਿਆ ਹੈ। ਇਨ੍ਹਾਂ ਚੋਣਾਂ 'ਚ ਬਹੁਤ ਸਾਰੇ ਇੰਡੋ-ਕੈਨੇਡੀਅਨ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ 'ਚ ਕਈ ਪੰਜਾਬੀ ਵੀ ਸ਼ਾਮਲ ਹਨ।


ਮੇਅਰ ਦੇ ਅਹੁਦੇ ਦੀ ਦੌੜ 'ਚ ਸ਼ਾਮਲ ਇੰਡੋ-ਕੈਨੇਡੀਅਨ—
ਟੌਮ ਗਿੱਲ ਉਰਫ ਤਰਿੰਦਰ ਸਿੰਘ ਗਿੱਲ ਅਤੇ ਜੈ ਪ੍ਰਕਾਸ਼ ਰਾਜੇਸ਼


ਕੌਂਸਲਰ ਦੀ ਦੌੜ 'ਚ ਸ਼ਾਮਲ ਉਮੀਦਵਾਰਾਂ ਦੇ ਨਾਂ—
ਨੀਰਾ ਅਗਨੀਹੋਤਰੀ, ਸੁਰਿੰਦਰ ਔਜਲਾ, ਕਸ਼ਮੀਰ ਕੌਰ ਬੇਸਲਾ, ਤਨਵੀਰ ਸਿੰਘ ਭੁਪਾਲ , ਅਰਵਿਨ ਸਿੰਘ ਧਾਲੀਵਾਲ (ਅਵੀ ਧਾਲੀਵਾਲ), ਰੀਨਾ ਗਿੱਲ, ਪ੍ਰਸ਼ੋਤਮ ਲਾਲ ਗੋਇਲ, ਜੈਕ ਸਿੰਘ ਹੁੰਦਲ, ਮੁਰਲੀ ਕ੍ਰਿਸ਼ਨਨ, ਮਨਦੀਪ ਸਿੰਘ ਨਾਗਰਾ, ਕੁਲਦੀਪ ਸਿੰਘ ਪੇਲੀਆ, ਰਾਜਨ ਥੈਂਪੀ, ਰਾਨਾ ਬਲਬੀਨ, ਮੇਜਰ ਸਿੰਘ ਰਸੋਦੇ, ਪਾਲ ਰੁਸਾਨ, ਉਪਕਾਰ ਸਿੰਘ ਤਤਲੇ (ਤਤਲੇ ਉਪਕਾਰ), ਰਮਿੰਦਰ ਕੌਰ ਥੌਮਸ।


ਸਕੂਲ ਟਰੱਸਟੀ ਲਈ ਉਮੀਦਵਾਰ—
ਬਲਰਾਜ ਸਿੰਘ ਅਟਵਾਲ, ਜਸਵਿੰਦਰ ਸਿੰਘ ਬਦੇਸ਼ਾ, ਸੋਨੀਆ ਬਿਲਖੂ, ਸੁੱਖੀ ਕੌਰ ਢਿੱਲੋਂ, ਕਪਿਲ ਗੋਇਲ, ਅਰੋਨਜਿਤ ਪਾਲ, ਜਸਬੀਰ ਸਿੰਘ ਨਰਵਾਲ, ਦੁਪਿੰਦਰ ਕੌਰ ਸਰਨ, ਗੁਰਮਿੰਦਰ ਸਿੱਧੂ, ਗੁਰਪ੍ਰੀਤ ਸਿੰਘ ਥਿੰਦ।