ਯੂ.ਐੱਸ. ''ਚ ਪਾਕਿ ਦੇ ਸਾਬਕਾ ਰਾਜਦੂਤ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

02/16/2018 2:07:03 AM

ਇਸਲਾਮਾਬਾਦ— ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਯੂ.ਐੱਸ. 'ਚ ਪਾਕਿ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਆਦੇਸ਼ 2011 ਮੇਮੋਗੇਟ ਸਕੈਂਡਲ ਮਾਮਲੇ 'ਚ ਦਿੱਤਾ ਗਿਆ ਹੈ। ਦੱਸ ਦਈਏ ਕਿ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਰਹਿ ਚੁੱਕੇ ਹੁਸੈਨ ਹੱਕਾਨੀ 'ਤੇ ਕਥਿਤ 'ਹੇਟ ਸਪੀਚ' ਦੇਣ ਤੇ ਆਪਣੀਆਂ ਕਿਤਾਬਾਂ ਤੇ ਬਿਆਨਾਂ ਤੋਂ ਪਾਕਿ ਸਰਕਾਰ ਤੇ ਫੌਜ ਦਾ ਚਰਿੱਤਰ ਖਰਾਬ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ ਸੀ।
ਡਾਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਖੈਬਰ ਪਖਤੁਨਖਵਾ ਸੂਬੇ ਦੇ ਕੋਹਾਟ ਜ਼ਿਲੇ 'ਚ ਤਿੰਨ ਲੋਕਾਂ ਨੇ ਹੁਸੈਨ ਹੱਕਾਨੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਕੈਟੋਨਮੈਂਟ ਤੇ ਬਿਲਿਤਾਂਗ ਪੁਲਸ ਸਟੇਸ਼ਨ 'ਚ ਮੋਮਿਨ ਅਸਗਰ ਤੇ ਸ਼ਮਸ਼ੁਲ ਹਕ ਨੇ ਐੱਫ.ਆਈ.ਆਰ. ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਸਾਬਕਾ ਰਾਜਦੂਤ ਨੇ ਪਾਕਿਸਤਾਨ ਨੂੰ ਭਰਪੂਰ ਨੁਕਸਾਨ ਪਹੁੰਚਾਇਆ ਹੈ ਤੇ ਇਸ ਦੀ ਤਸਵੀਰ ਖਰਾਬ ਕੀਤੀ ਹੈ।
ਅਸਗਰ ਨੇ ਐੱਫ.ਆਈ.ਆਰ. 'ਚ ਦੋਸ਼ ਲਗਾਇਆ ਸੀ ਕਿ ਹੱਕਾਨੀ 'ਮੇਮੋਗੇਟ ਸਕੈਂਡ' ਦੇ ਗਾਰਡੀਅਨ ਸਨ। ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਰਹਿੰਦੇ ਹੋਏ ਉਨ੍ਹਾਂ ਨੇ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਤੇ ਭਾਰਤੀ ਏਜੇਂਟਸ ਨੂੰ ਵੀਜ਼ਾ ਜਾਰੀ ਕੀਤਾ ਸੀ। ਹੱਕਾਨੀ ਸਾਲ 2008 ਤੋਂ 2011 ਤਕ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਨਿਯੁਕਤ ਸਨ। ਮਸ਼ਹੂਰ ਮੇਮੋਗੇਟ ਵਿਵਾਦ 'ਚ ਕਥਿਤ ਤੌਰ 'ਤੇ ਸ਼ਾਮਲ ਰਹਿਣ ਦੇ ਦੋਸ਼ 'ਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਪੁਲਸ ਨੇ ਉਨ੍ਹਾਂ ਨੂੰ ਹੱਕਾਨੀ ਖਿਲਾਫ ਪਾਕਿਸਤਾਨ ਪੀਨਲ ਕੋਡ ਦੇ ਤਹਿਤ ਅਪਰਾਧਿਕ ਸਾਜਿਸ਼ ਰਚਣ ਤੇ ਦੇਸ਼ ਖਿਲਾਫ ਜੰਗ ਛੇੜਣ ਦੀਆਂ ਧਾਰਾਵਾਂ 'ਚ ਕੇਸ ਦਰਜ ਕੀਤਾ ਸੀ।