ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦਿਹਾਂਤ

01/11/2020 8:55:51 AM

ਮਸਕਟ— ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦਿਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ। ਓਮਾਨ ਮੀਡੀਆ ਮੁਤਾਬਕ ਸੁਲਤਾਨ ਕਾਬੂਸ ਦਾ ਦਿਹਾਂਤ ਸ਼ੁੱਕਰਵਾਰ ਨੂੰ ਹੋਇਆ। ਹਾਲਾਂਕਿ ਸੁਲਤਾਨ ਦੀ ਮੌਤ ਦੇ ਕਾਰਨ ਦਾ ਅਜੇ ਤਕ ਕੋਈ ਅਧਿਕਾਰਕ ਐਲਾਨ ਨਹÄ ਕੀਤਾ ਗਿਆ ਹੈ। ਸੁਲਤਾਨ ਦੇ ਦਿਹਾਂਤ ਮਗਰੋਂ ਸ਼ਨੀਵਾਰ ਨੂੰ ਓਮਾਨ ’ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ। 

ਸੁਲਤਾਨ ਕਾਬੂਸ ਸਾਲ 1970 ਤੋਂ ਲਗਾਤਾਰ ਇਸ ਅਹੁਦੇ ’ਤੇ ਬਣੇ ਸਨ। ਸੁਲਤਾਨ ਦੇ ਦਫਤਰ ਨੇ ਕਿਹਾ ਕਿ ਲੰਬੀ ਬੀਮਾਰੀ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ’ਤੇ ਰਾਇਲ ਕੋਰਟ ਦੇ ਦੀਵਾਨ ਨੇ ਸੋਗ ਸੰਦੇਸ਼ ਜਾਰੀ ਕੀਤਾ।
ਸੋਗ ਸੰਦੇਸ਼ ’ਚ ਕਿਹਾ ਗਿਆ,‘‘14ਵੇਂ ਜੁਮਾਦਾ ਉਲ-ਅਲਾ ਸੁਲਤਾਨ ਕਾਬੂਸ ਬਿਨ ਸਈਦ ਦਾ ਸ਼ੁੱਕਰਵਾਰ ਨੂੰ ਦੇਰ ਰਾਤ ਦਿਹਾਂਤ ਹੋਇਆ। ਪਿਛਲੇ 50 ਸਾਲਾਂ ਤੋਂ ਇਕ ਵਿਆਪਕ ਪੁਨਰਜਾਗਰਣ ਦੀ ਸਥਾਪਨਾ ਦੇ ਬਾਅਦ ਤੋਂ ਉਨ੍ਹਾਂ ਨੇ 23, ਜੁਲਾਈ 1970 ਨੂੰ ਸੱਤਾ ਸੰਭਾਲੀ ਸੀ। ਇਸ ਦੇ ਨਤੀਜੇ ਵਜੋਂ ਇਕ ਸੰਤੁਲਿਤ ਵਿਦੇਸ਼ ਨੀਤੀ ਬਣੀ, ਜਿਸ ਦੀ ਪੂਰੀ ਦੁਨੀਆ ਨੇ ਸਨਮਾਨ ਨਾਲ ਸਿਫਤ ਕੀਤੀ।’’