ਸੁਲਤਾਨ ਅਲ-ਨਿਆਦੀ ਪੁਲਾੜ 'ਚ 'ਸਪੇਸਵਾਕ' ਕਰਨ ਵਾਲੇ ਪਹਿਲੇ ਅਰਬ ਨਾਗਰਿਕ ਬਣੇ

04/29/2023 4:33:28 PM

ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਪੁਲਾੜ ਯਾਤਰੀ ਸੁਲਤਾਨ ਅਲ-ਨਿਆਦੀ ਪੁਲਾੜ ਵਿੱਚ ਸਪੇਸਵਾਕ ਕਰਨ ਵਾਲੇ ਪਹਿਲੇ ਅਰਬ ਨਾਗਰਿਕ ਬਣ ਗਏ ਹਨ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਬਾਹਰ ਉਨ੍ਹਾਂ ਦੀ ਇਤਿਹਾਸਕ ਸਪੇਸਵਾਕ ਕਰੀਬ 7 ਘੰਟੇ ਚੱਲੀ। ਅਲ-ਨਿਆਦੀ ਨੇ ਨਾਸਾ ਦੇ ਫਲਾਈਟ ਇੰਜੀਨੀਅਰ ਸਟੀਫਨ ਬੋਵੇਨ ਨਾਲ ਪੁਲਾੜ ਵਿਚ ਸਪੇਸਵਾਕ ਕੀਤੀ। ਇਸ ਦੌਰਾਨ ਦੋਵਾਂ ਨੇ ਕਈ ਕੰਮ ਸਫਲਤਾਪੂਰਵਕ ਕੀਤੇ, ਜਿਸ ਵਿਚ ਪਾਵਰ ਕੇਬਲ ਨੂੰ ਕ੍ਰਮਬੱਧ ਕਰਨਾ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: ਸਫ਼ਲਤਾ ਦੀ ਕਹਾਣੀ ਪਿੱਛੇ 'ਔਰਤ', ਰਿਸ਼ੀ ਸੁਨਕ ਦੀ ਸੱਸ ਨੇ ਕਿਹਾ- ‘ਮੇਰੀ ਧੀ ਨੇ ਪਤੀ ਨੂੰ ਬਣਾਇਆ PM’

 

ਸੈਰ ਤੋਂ ਪਹਿਲਾਂ, ਅਲ-ਨਿਆਦੀ ਅਤੇ ਬੋਵੇਨ 2 ਘੰਟੇ ਦੀ "ਆਕਸੀਜਨ ਸ਼ੁੱਧਤਾ" ਪ੍ਰਕਿਰਿਆ ਵਿੱਚੋਂ ਲੰਘੇ, ਜਿਸ ਤਹਿਤ ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਗੈਸ ਦਾ ਪ੍ਰਵਾਹ ਕੀਤਾ ਗਿਆ ਅਤੇ ਨਾਈਟ੍ਰੋਜਨ ਗੈਸ ਨੂੰ ਬਾਹਰ ਕੱਢਿਆ ਗਿਆ, ਤਾਂ ਜੋ ਉਨ੍ਹਾਂ ਨੂੰ ਜ਼ੀਰੋ ਗਰੈਵਿਟੀ ਵਿੱਚ ਖ਼ਤਰਾ ਨਾ ਹੋਵੇ। ਇਸ ਤੋਂ ਬਾਅਦ ਵਾਰੇਨ ਹੋਬਰਗ ਅਤੇ ਫ੍ਰੈਂਕ ਰੂਬੀਓ ਨੇ ਸਪੇਸ ਸੂਟ ਪਹਿਨਣ ਵਿੱਚ ਦੋਵਾਂ ਪੁਲਾੜ ਯਾਤਰੀਆਂ ਦੀ ਮਦਦ ਕੀਤੀ, ਜੋ ਆਪਣੇ ਆਪ ਵਿੱਚ ਇੱਕ ਵੱਡਾ ਕੰਮ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ

ਅਲ-ਨਿਆਦੀ ਅਤੇ ਬੋਵੇਨ ਨੂੰ ਸਪੇਸ ਸੂਟ ਅਤੇ ਹੋਰ ਸੁਰੱਖਿਆ ਉਪਕਰਨ ਪਾਉਣ ਵਿੱਚ ਇੱਕ ਘੰਟੇ ਦਾ ਸਮਾਂ ਲੱਗਿਆ। ਦੋਵਾਂ ਨੇ ਆਈ.ਐੱਸ.ਐੱਸ. ਦੇ ਬਾਹਰ ਉੱਚੀ-ਉੱਚਾਈ ਦੀ ਸੈਰ ਦੌਰਾਨ 2 ਵੱਡੀਆਂ ਚੁਣੌਤੀਆਂ - ਰੇਡੀਏਸ਼ਨ ਅਤੇ ਬਹੁਤ ਜ਼ਿਆਦਾ ਤਾਪਮਾਨ ਦਾ ਸਾਹਮਣਾ ਕੀਤਾ। 2 ਮਾਰਚ ਨੂੰ ਫਲੋਰੀਡਾ ਦੇ ਕੇਪ ਕੈਨਵੇਰਲ ਤੋਂ ਪੁਲਾੜ ਵਿੱਚ ਉਡਾਣ ਭਰਨ ਵਾਲੇ ਅਲ-ਨਿਆਦੀ ਹੀ ਪੁਲਾੜ ਵਿੱਚ 2 ਮਹੀਨੇ ਦਾ ਸਮਾਂ ਪੂਰਾ ਕਰਨ ਵਾਲੇ ਹਨ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਆਪਣੇ ਦੂਜੇ ਮਹੀਨੇ ਵਿਚ ਅਲ-ਨਿਆਦੀ ਨੇ ਕਈ ਪ੍ਰਯੋਗ ਕੀਤੇ ਹਨ।

ਇਹ ਵੀ ਪੜ੍ਹੋ: 6 ਪਤਨੀਆਂ ਨਾਲ ਸੌਣ ਲਈ ਸ਼ਖ਼ਸ ਨੇ ਬਣਵਾਇਆ 20 ਫੁੱਟ ਚੌੜਾ ਬੈੱਡ, ਖ਼ਰਚ ਕਰ ਦਿੱਤੇ 81 ਲੱਖ ਰੁਪਏ

cherry

This news is Content Editor cherry