ਸੰਗਰੂਰ ਦੀ ਕੁੜੀ ਨੇ ਅਮਰੀਕਾ ''ਚ ਜਿੱਤੀ ਸਕਾਲਰਸ਼ਿਪ, ਰੌਸ਼ਨ ਕੀਤਾ ਮਾਪਿਆਂ ਦਾ ਨਾਂ

03/27/2017 1:17:31 PM

ਸੰਗਰੂਰ— ਪੰਜਾਬ ਦੇ ਸੰਗਰੂਰ ਦਾ ਨਾਲ ਸੰਬੰਧਤ 25 ਸਾਲਾ ਕੁੜੀ ਸੁਖਮਨਜੋਤ ਕੌਰ ਨੇ ਅਮਰੀਕਾ ਵਿਚ 2500 ਡਾਲਰ ਦੀ ਸਕਾਲਰਸ਼ਿਪ ਜਿੱਤ ਕੇ ਆਪਣੇ ਮਾਪਿਆਂ ਅਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਸੁਖਮਨਜੀਤ ਪਾਲੀਮਰ ਸਾਇੰਸ ਵਿਚ ਓਹੀਓ ਦੀ ਅਕਰੋਨ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰ ਰਹੀ ਹੈ। ਓਹੀਓ ਦੀ ਸੋਇਆਬੀਨ ਕੌਂਸਲ ਫਾਊਂਡੇਸ਼ਨ ਨੇ ਉਸ ਨੂੰ ਇਸ ਸਕਾਲਰਸ਼ਿਪ ਨਾਲ ਨਿਵਾਜ਼ਿਆ ਹੈ। ਸੰਗਰੂਰ ਦੇ ਲੈਕਚਰਾਰ ਭੁਪਿੰਦਰ ਸਿੰਘ ਅਤੇ ਰਵਿੰਦਰ ਕੌਰ ਦੀ ਧੀ ਸੁਖਮਨਜੋਤ ਨੇ ਸਾਲ 2013 ਵਿਚ ਦਿੱਲੀ ਦੇ ਆਈ. ਆਈ. ਟੀ. ਤੋਂ ਟੈਕਸਟਾਈਲ ਇੰਜੀਨੀਅਰਿੰਗ ਵਿਚ ਬੀ. ਟੈੱਕ ਦੀ ਡਿਗਰੀ ਹਾਸਲ ਕੀਤੀ ਸੀ। ਸੁਖਮਨਜੋਤ ਦੇ ਭਰਾ ਮਨਮੀਤ ਸਿੰਘ ਨੇ ਕਿਹਾ ਕਿ ਉਸ ਨੂੰ ਪਾਲੀਮਰ ਸਾਇੰਸ ਵਿਚ ਉਸ ਦੀ ਪਰਫਾਮੈਂਸ ਦੇ ਆਧਾਰ ਅਤੇ ਇਸ ਵਿਚ ਪੀ. ਐੱਚ. ਡੀ. ਕਰਨ ਲਈ ਇਸੇ ਮਹੀਨੇ ਹੀ ਇਹ ਸਕਾਲਰਸ਼ਿਪ ਦਿੱਤੀ ਗਈ। ਸੁਖਮਨ ਨੇ ਕਿਹਾ ਕਿ ਇਸ ਇਸ ਸਕਾਲਰਸ਼ਿਪ ਦਾ ਮਕਸਦ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਹੈ। ਬੀਤੇ 10 ਸਾਲਾਂ ਵਿਚ 65 ਵਿਦਿਆਰਥੀਆਂ ਨੂੰ ਇਸ ਤਰ੍ਹਾਂ ਸਕਾਲਰਸ਼ਿਪ ਵੰਡੀ ਜਾ ਚੁੱਕੀ ਹੈ। ਸੁਖਮਨ ਇਸ ਸਕਾਲਰਸ਼ਿਪ ਦੀ ਮਦਦ ਨਾਲ ਸੋਇਆਬੀਨ ਇੰਡਸਟਰੀ ਦੇ ਭਵਿੱਖ ਬਾਰੇ ਕੰਮ ਕਰੇਗੀ। ਉਹ ਖੇਤੀ, ਵਿਗਿਆਨ, ਤਕਨਾਲੋਜੀ, ਅਰਥ ਵਿਵਸਥਾ ਅਤੇ ਹੋਰ ਸੰਬੰਧਤ ਖੇਤਰਾਂ ਵਿਚ ਇਸ ਸੋਇਆਬੀਨ ਦੀ ਵਰਤੋਂ ''ਤੇ ਕੰਮ ਕਰੇਗੀ।

Kulvinder Mahi

This news is News Editor Kulvinder Mahi