ਅਫਗਾਨਿਸਤਾਨ ''ਚ ਆਤਮਘਾਤੀ ਹਮਲਾ, 11 ਲੋਕਾਂ ਦੀ ਮੌਤ, 13 ਜਖ਼ਮੀ

06/14/2019 11:27:01 AM

ਵਰਲਡ ਡੈਸਕ — ਅਫਗਾਨਿਸਤਾਨ ਵਿਚ ਇੱਕ ਵੱਡੇ ਆਤਮਘਾਤੀ ਹਮਲੇ ਦੀ ਖ਼ਬਰ ਹੈ। ਪੂਰਬੀ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿਚ ਇਕ ਆਤਮਘਾਤੀ ਹਮਲਾਵਰ ਨੇ ਪੁਲਿਸ ਦੀ ਜਾਂਚ ਚੌਕੀ ਦੇ ਨੇੜੇ ਖੁਦ ਨੂੰ ਧਮਾਕਾ ਕਰਕੇ ਉਡਾ ਲਿਆ।  ਇਸ ਆਤਮਘਾਤੀ ਹਮਲੇ ਵਿਚ 11 ਲੋਕ ਮਾਰੇ ਗਏ ਜਦੋਂਕਿ 13 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।
ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਹੁੱਲਾਹ ਖੋਗਯਾਨੀ ਨੇ ਦੱਸਿਆ ਕਿ ਇਸਲਾਮੀ ਸਟੇਟ ਅੱਤਵਾਦੀ ਸੰਗਠਨ ਦੀ ਅਫਗਾਨ ਸ਼ਾਖਾ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ ਜਦੋਂਕਿ 3 ਬੱਚੇ ਜ਼ਖਮੀ ਹੋਏ ਹਨ।

ਦੱਸਣਯੋਗ ਹੈ ਕਿ ਅਫਗਾਨਿਸਤਾਨ 'ਚ ਸੁਰੱਖਿਆ ਫੋਰਸ 'ਤੇ ਤਾਲੀਬਾਨ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਆਮਤੌਰ 'ਤੇ ਹਮਲਾ ਕਰਦੇ ਹੀ ਰਹਿੰਦੇ ਹਨ।