ਅਚਾਨਕ ਭਾਰ ਘਟਣਾ ਗੰਭੀਰ ਬੀਮਾਰੀਆਂ ਦਾ ਸੰਕੇਤ

09/26/2019 9:05:32 PM

ਵਾਸ਼ਿੰਗਟਨ— ਬਦਲਦੀ ਜੀਵਨ ਸ਼ੈਲੀ ਕਾਰਨ ਜਿਥੇ ਮੋਟਾਪੇ ਤੇ ਉਸ ਨਾਲ ਕਈ ਤਰ੍ਹਾਂ ਦੇ ਰੋਗ ਹੋਣ ਪ੍ਰਤੀ ਲੋਕ ਸੁਚੇਤ ਰਹਿੰਦੇ ਹਨ, ਉਥੇ ਉਨ੍ਹਾਂ ਨੂੰ ਅਚਾਨਕ ਭਾਰ ਘਟਣ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ।

ਡਾਕਟਰਾਂ ਦੀ ਮੰਨੀਏ ਤਾਂ ਅਚਾਨਕ ਭਾਰ ਘੱਟ ਹੋਣ ਪ੍ਰਤੀ ਲਾਪਰਵਾਹੀ ਖਤਰਨਾਕ ਸਿੱਧ ਹੋ ਸਕਦੀ ਹੈ ਅਤੇ ਸਮਾਂ ਰਹਿੰਦਿਆਂ ਇਸ ਦੇ ਪ੍ਰਤੀ ਚੌਕਸ ਹੋਣ ਅਤੇ ਡਾਕਟਰਾਂ ਵਲੋਂ ਦੱਸੀ ਗਈ ਜਾਂਚ ਅਤੇ ਇਲਾਜ ਨੂੰ ਅਪਣਾਉਣ ਨਾਲ ਸਿਹਤਮੰਦ ਜੀਵਨ 'ਚ ਆਈ ਰੁਕਾਵਟ ਤੋਂ ਬਚਿਆ ਜਾ ਸਕਦਾ ਹੈ। ਭਾਰਤ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਮਾਹਿਰ ਇਸ ਗੱਲ ਨਾਲ ਇਕਮਤ ਹਨ ਕਿ ਅਚਾਨਕ ਭਾਰ ਘਟਣ ਨੂੰ ਨਾਰਮਲੀ ਲੈਣਾ ਬੇਹੱਦ ਮਹਿੰਗਾ ਪੈ ਸਕਦਾ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨ. ਆਈ. ਐੱਚ.) ਮੁਤਾਬਕ ਐਡੀਸਨ ਡਿਜ਼ੀਜ਼ ਨਾਲ ਪੀੜਤ ਲੋਕਾਂ ਦੀ ਭੁੱਖ ਬਹੁਤ ਘੱਟ ਹੋ ਜਾਂਦੀ ਹੈ ਅਤੇ ਅਚਾਨਕ ਉਨ੍ਹਾਂ ਦੇ ਭਾਰ 'ਚ ਕਮੀ ਆ ਜਾਂਦੀ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਤਣਾਅ ਵੀ ਅਚਾਨਕ ਭਾਰ ਘੱਟ ਹੋਣ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।


Baljit Singh

Content Editor

Related News