ਬੱਚੇ ਦਾ ਚੈੱਕਅਪ ਕਰਵਾਉਣ ਆਈ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ ਜਦ ਦੇਖੀ ਅਜਿਹੀ ਰਿਪੋਰਟ

06/18/2017 3:45:12 PM

ਸਿਡਨੀ— ਕਹਿੰਦੇ ਨੇ ਬੱਚੇ ਹਰ ਚੀਜ਼ ਨੂੰ ਪਹਿਲਾਂ ਮੂੰਹ 'ਚ ਹੀ ਪਾਉਂਦੇ ਹਨ ਪਰ ਕਈ ਵਾਰ ਇਹ ਆਦਤ ਜਾਨਲੇਵਾ ਰੂਪ ਧਾਰਨ ਕਰ ਲੈਂਦੀ ਹੈ। ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ। ਇਕ ਮਾਂ ਨੇ ਦੱਸਿਆ ਕਿ ਉਸ ਦਾ ਬੱਚਾ ਠੀਕ ਨਾ ਹੋਣ ਕਾਰਨ ਉਹ ਉਸਦਾ ਚੈੱਕਅਪ ਕਰਵਾਉਣ ਗਈ। ਡਾਕਟਰ ਨੇ ਉਸ ਦਾ ਐਕਸ ਰੇਅ ਕੀਤਾ ਤਾਂ ਪਤਾ ਲੱਗਾ ਕਿ ਬੱਚਾ 'ਫਿੱਜਟ ਸਪਿਨਰ' ਖਿਡੌਣੇ ਦਾ ਬਾਹਰਲਾ ਹਿੱਸਾ ਹੀ ਨਿਗਲ ਗਿਆ ਹੈ।

ਉਸ ਵੱਲੋਂ ਦਿਖਾਈ ਗਈ ਐਕਸ ਰੇਅ ਦੀ ਰਿਪੋਰਟ 'ਚ ਸਾਫ ਦੇਖਿਆ ਜਾ ਰਿਹਾ ਹੈ ਕਿ ਬੱਚੇ ਦੇ ਫੇਫੜਿਆਂ ਕੋਲ ਇਹ ਖਿਡੌਣਾ ਅਟਕਿਆ ਹੋਇਆ ਹੈ। ਫਿਲਹਾਲ ਇਸ ਨੂੰ ਦਵਾਈਆਂ ਦੀ ਮਦਦ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇਕਰ ਇਹ ਇਸ ਤਰ੍ਹਾਂ ਨਾ ਨਿਕਲਿਆ ਤਾਂ ਬੱਚੇ ਦਾ ਆਪਰੇਸ਼ਨ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇੱਥੇ ਇਸ ਖਿਡੌਣੇ ਦਾ ਬੱਚਿਆਂ ਨੂੰ ਬਹੁਤ ਚਾਅ ਹੈ ਪਰ ਸਕੂਲਾਂ ਨੇ ਸਖਤੀ ਨਾਲ ਅਜਿਹੇ ਖਿਡੌਣੇ ਸਕੂਲ ਲੈ ਆਉਣ ਤੋਂ ਮਨ੍ਹਾ ਕੀਤਾ ਹੈ।