ਪਾਕਿ ਦੇ ਲੋਕਾਂ ਨੂੰ ਨਹੀਂ ਪਤਾ ਕੀ ਹੈ 'ਇੰਟਰਨੈੱਟ'

11/12/2018 3:18:30 PM

ਇਸਲਾਮਾਬਾਦ— ਪੂਰੀ ਦੁਨੀਆ ਲਈ ਪ੍ਰਗਟਾਵੇ ਦਾ ਸਾਧਨ ਬਣਿਆ ਇੰਟਰਨੈੱਟ ਪਾਕਿਸਤਾਨ ਲਈ ਇਹ ਹੁਣ ਵੀ ਅਜੂਬਾ ਹੀ ਹੈ। ਪਾਕਿਸਤਾਨ ਵਿਚ ਜ਼ਿਆਦਾਤਰ ਲੋਕ ਹੁਣ ਵੀ ਇੰਟਰਨੈੱਟ ਤੋਂ ਅਣਜਾਨ ਹਨ। 15 ਤੋਂ 65 ਸਾਲ ਦੀ ਉਮਰ ਦੇ ਜ਼ਿਆਦਾਤਰ ਪਾਕਿਸਤਾਨੀਆਂ ਨੂੰ ਪਤਾ ਹੀ ਨਹੀਂ ਹੈ ਕਿ ਇੰਟਰਨੈੱਟ ਕੀ ਹੈ। ਏਸ਼ੀਆ ਸੂਚਨਾ ਸੰਚਾਰ ਤਕਨਾਲੋਜੀ (ਆਈ.ਸੀ.ਟੀ.) ਦੇ ਇਕ ਸਰਵੇ ਤੋਂ ਇਸ ਗੱਲ ਦਾ ਪਤਾ ਲੱਗਾ ਹੈ। ਇਹ ਸਰਵੇ ਸ਼੍ਰੀਲੰਕਾ ਵਿਚ ਸਥਿਤ ਇਕ ਥਿੰਕ ਟੈਂਕ ਲਿਰਨੇਸ਼ੀਆ ਦੁਆਰਾ ਕੀਤਾ ਗਿਆ ਸੀ, ਜੋ ਆਈ.ਟੀ. ਵਿਚ ਰਿਸਰਚ ਦਾ ਕੰਮ ਕਰਦੀ ਹੈ।


ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਇੰਟਰਨੈੱਟ ਨੂੰ ਲੈ ਕੇ ਬਹੁਤ ਘੱਟ ਜਾਗਰੂਕਤਾ ਹੈ। ਪਾਕਿਸਤਾਨ 'ਚ 15-65 ਉਮਰ ਵਰਗ  ਦੀ ਆਬਾਦੀ ਵਿਚ ਸਿਰਫ 30 ਫ਼ੀਸਦੀ ਲੋਕ ਇੰਟਰਨੈੱਟ ਬਾਰੇ ਜਾਣਦੇ ਹਨ। ਰਿਪੋਰਟ ਮੁਤਾਬਕ ਪਾਕਿਸਤਾਨੀ ਔਰਤਾਂ ਪੁਰਸ਼ਾਂ ਦੀ ਤੁਲਨਾ ਵਿਚ ਇੰਟਰਨੈੱਟ ਦੀ 43 ਫ਼ੀਸਦੀ ਘੱਟ ਵਰਤੋਂ ਕਰਦੀਆਂ ਹਨ।

ਹਾਲਾਂਕਿ, ਇਹ ਭਾਰਤ ਵਿਚ ਇਹ ਅੰਤਰ 57 ਫ਼ੀਸਦੀ ਅਤੇ ਬਾਂਗਲਾਦੇਸ਼ ਵਿਚ 62 ਫ਼ੀਸਦੀ ਹੈ। ਦੱਸ ਦੇਈਏ ਕਿ ਇਹ ਰਿਪੋਰਟ ਵਿਸ਼ੇਸ਼ ਰੂਪ ਤੋਂ ਸਮਾਰਟ ਮੋਬਾਇਲ ਫੋਨ ਦੇ ਉਪਯੋਗ ਕਰਤਾਵਾਂ 'ਤੇ ਪ੍ਰਕਾਸ਼ ਪਾਉਂਦੀ ਹੈ। ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀਟੀਏ) ਨੇ ਰਿਪੋਰਟ ਦੇ ਤੱਤਾਂ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

manju bala

This news is Content Editor manju bala