ਵਿਦੇਸ਼ੀ ਡਿਗਰੀ ਦੀ ਚਾਹਤ, ਕਿਤੇ ਵੀ ਜਾਣ ਨੂੰ ਤਿਆਰ ਹਨ ਵਿਦਿਆਰਥੀ

12/07/2019 8:39:44 PM

ਵਾਸ਼ਿੰਗਟਨ (ਏਜੰਸੀ)- ਭਾਰਤੀ ਵਿਦਿਆਰਥੀਆਂ ਵਿਚਾਲੇ ਵਿਦੇਸ਼ੀ ਡਿਗਰੀ ਦੇ ਖਿੱਚ ਦੇ ਕੇਂਦਰ ਦੀ ਇਹ ਸਥਿਤੀ ਹੈ ਕਿ ਉਹ ਇਸ ਨੂੰ ਹਾਸਲ ਕਰਨ ਲਈ ਦੁਨੀਆ 'ਚ ਕਿਤੇ ਵੀ ਜਾਣ ਨੂੰ ਤਿਆਰ ਹਨ। ਆਮ ਤੌਰ 'ਤੇ ਉਹ ਵਿਦੇਸ਼ੀ ਡਿਗਰੀ ਲਈ ਪੱਛਮੀ ਦੇਸ਼ਾਂ ਦਾ ਰੁੱਖ ਕਰਦੇ ਸਨ ਕਿਉਂਕਿ ਹੁਣ ਕਈ ਯੂਨੀਵਰਸਿਟੀਜ਼ ਦੇ ਕੈਂਪਸ ਮੂਲ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਵੀ ਖੁੱਲ੍ਹ ਗਏ ਹਨ ਤਾਂ ਵਿਦਿਆਰਥੀ ਕਿਤੇ ਵੀ ਜਾਣ ਨੂੰ ਤਿਆਰ ਹਨ। ਮੱਧ ਏਸ਼ੀਆ ਵਿਚ ਤਾਜ਼ਿਕਿਸਤਾਨ ਤੋਂ ਲੈ ਕੇ ਯੂਰਪੀ ਦੇ ਐਸਟੋਨੀਆ ਤੱਕ ਸਥਿਤ ਕੈਂਪਸਾਂ ਸੀਟਾਂ ਦੀ ਡਿਮਾਂਡ ਕਾਫੀ ਹੁੰਦੀ ਹੈ, ਜਦੋਂ ਕਿ ਹੋਰ ਦੇਸ਼ਾਂ ਵਿਚ ਸਥਿਤ ਉਸੇ ਯੂਨੀਵਰਸਿਟੀ ਜਾਂ ਸੰਸਥਾਨ ਦੇ ਕੈਂਪਸ ਵਿਚ ਥਾਂ ਖਾਲੀ ਹੁੰਦੀ ਹੈ।

ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ
ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿਚ ਦੁਨੀਆ ਦੇ ਹੋਰ ਦੇਸ਼ਾਂ ਵਿਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਡੇਟਾ ਸ਼ੇਅਰ ਕੀਤਾ ਹੈ। ਇਸ ਮੁਤਾਬਕ ਵਿਦੇਸ਼ ਜਾ ਕੇ ਪੜਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਾਲ 2016 ਵਿਚ ਵਿਦੇਸ਼ ਜਾ ਕੇ ਪੜਣ ਵਾਲੇ ਵਿਦਿਆਰਥੀਆਂ ਦੀ ਗਿਣਤੀ 5.7 ਲੱਖ ਸੀ, ਜੋ 2018 'ਚ 8 ਲੱਖ ਤੋਂ ਜ਼ਿਆਦਾ ਹੋ ਗਈ। ਯੂਨੈਸਕੋ ਮੁਤਾਬਕ ਵਿਦੇਸ਼ ਜਾ ਕੇ ਪੜਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਉਹ ਦੁਨੀਆ ਦੇ ਹਰ ਹਿੱਸੇ ਵਿਚ ਜਾ ਰਹੇ ਹਨ। ਸਾਲ 2000 ਤੱਕ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 20 ਲੱਖ ਸੀ ਜੋ 2017 ਤੱਕ ਵਧ ਕੇ 53 ਲੱਖ ਤੋਂ ਜ਼ਿਆਦਾ ਹੋ ਗਈ।

ਯੂਨੀਵਰਸਿਟੀਆਂ ਨੇ ਵਧਾਏ ਹਨ ਕੈਂਪਸ
ਨਾਮੀ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਨੇ ਮੂਲ ਦੇਸ਼ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਆਪਣੇ ਕੈਂਪਸ ਖੋਲ੍ਹੇ ਹਨ। ਇਸ ਦੀ ਵਜ੍ਹਾ ਨਾਲ ਵੀ ਵਿਦਿਆਰਥੀਆਂ ਦੀ ਗਿਣਤੀ ਸਾਰੇ ਦੇਸ਼ਾਂ ਵਿਚ ਵਧੀ ਹੈ। 2002 ਤੱਕ ਦੁਨੀਆ ਭਰ ਵਿਚ ਬਹੁਤੀਆਂ ਯੂਨੀਵਰਸਿਟੀਆਂ ਦੇ 24 ਰਜਿਸਟਰਡ ਬ੍ਰਾਂਚ ਕੈਂਪਸ ਸਨ, ਜਿਸ ਦੀ ਗਿਣਤੀ 2015 'ਚ ਵਧ ਕੇ 249 ਹੋ ਗਈ ਹੈ। 1000 ਤੋਂ ਜ਼ਿਆਦਾ ਵਿਦਿਆਰਥੀ ਹਾਵਰਡ ਦੇ ਸਾਈਪ੍ਰਸ ਕੈਂਪਸ ਵਿਚ ਪੜ੍ਹ ਰਹੇ ਹਨ। ਕੁਝ ਹਜ਼ਾਰ ਵਿਦਿਆਰਥੀ ਘੱਟ ਨਾਮੀ ਸਥਾਨਕ ਕਾਲਜਾਂ ਵਿਚ ਵੀ ਪੜ੍ਹਦੇ ਹਨ। ਮੈਡੀਕਲ ਦੇ ਵਿਦਿਆਰਥੀ ਹੁਣ ਰੂਸ ਅਤੇ ਚੀਨ ਦੇ ਕਾਲਜਾਂ ਤੋਂ ਇਲਾਵਾ ਕਿਤੇ ਹੋਰ ਦਾ ਰੁਖ ਕਰਦੇ ਹਨ, ਜਿਥੋਂ ਦੀ ਫੀਸ ਘੱਟ ਹੋਵੇ। ਇਕ ਸਟੂਡੈਂਟ ਕੌਂਸਲਰ ਕਰਣ ਗੁਪਤਾ ਨੇ ਦੱਸਿਆ, ਵਿਦਿਆਰਥੀ ਇਨ੍ਹਾਂ ਘੱਟ ਪ੍ਰਸਿੱਧ ਥਾਵਾਂ ਦਾ ਰੁਖ ਇਸ ਲਈ ਕਰਦੇ ਹਨ ਕਿਉਂਕਿ ਉਥੇ ਘੱਟ ਕੀਮਤ 'ਤੇ ਉਨ੍ਹਾਂ ਨੂੰ ਯੂਰਪੀਅਨ ਜਾਂ ਵਿਦੇਸ਼ੀ ਡਿਗਰੀ ਮਿਲ ਜਾਂਦੀ ਹੈ। 

Sunny Mehra

This news is Content Editor Sunny Mehra